ਪਲਰੁ

ਸੰ. ਪਲਾਲ, ਸੰਗ੍ਯਾ- ਦਾਣੇ ਰਹਿਤ ਫੂਸ. ਧਾਨ ਆਦਿ ਅੰਨ ਝਾੜਨ ਪਿੱਛੋਂ ਜੋ ਤ੍ਰਿਣ ਬਾਕੀ ਰਹਿਂਦੇ ਹਨ. "ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ." (ਵਾਰ ਮਾਝ ਮਃ ੧) ੨. ਸੰ. ਪਲਲ. ਪੱਥਰ. "ਰਤਨ ਪਦਾਰਥੁ ਪਲਰਿ ਤਿਆਗੈ." (ਮਾਝ ਅਃ ਮਃ ੩) ਪੱਥਰ ਬਦਲੇ ਰਤਨ ਤਿਆਗੈ। ੩. ਚਿੱਕੜ. ਗਾਰਾ। ੪. ਸਿਵਾਰ. ਕਾਈ। ੫. ਮੈਲ. ਗੰਦਗੀ। ੬. ਦੁੱਧ। ੭. ਤਿਲਕੁੱਟ. ਭੁੱਗਾ। ੮. ਬਲ. ਤ਼ਾਕ਼ਤ। ੯. ਲਾਸ਼. ਲੋਥ। ੧੦. ਸਿੰਧੀ. ਵਰਖਾ ਦਾ ਜਲ। ੧੧. ਸੰ. ਪਲ੍ਵਲ. ਸਰੋਵਰ. ਤਾਲ. "ਸੁਖ ਪਲਰਿ ਤਿਆਗਿ ਮਹਾ ਦੁਖ ਪਾਵੈ." (ਮਾਰੂ ਸੋਲਹੇ ਮਃ ੩) "ਹਰਿ ਸੁਖਪਲਰਿਤਿਆਗਿਆ." (ਵਾਰ ਬਿਲਾ ਮਃ ੩) ੧੨. ਪਲ (ਤਰਾਜ਼ੂ) ਧਾਰੀ. ਪਲਰੀ. ਵਾਪਾਰੀ. "ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ। ਅਉਗੁਣ ਵਿਕਣਿ ਪਲਰੀ ਜਿਸ ਦੇਇ ਸੁ ਸਚੇ ਪਾਏ." (ਵਾਰ ਗਉ ੧. ਮਃ ੪) ਸਾਧੂ ਪਲਰੀ (ਵਪਾਰੀ), ਅਵਗੁਣ ਦਾ ਵਿਕ੍ਰਯਣ ਕਰਕੇ (ਭਾਵ ਔਗੁਣਾਂ ਦੇ ਬਦਲੇ) ਗੁਣ ਦਿੰਦੇ ਹਨ। ੧੩. ਪਲਰਨ. ਸੰ. ਪਰਿਹਰਣ. ਤ੍ਯਾਗ. "ਚੋਰੀ ਚੋਰ ਨ ਪਲਰਹਿਂ ਦੁਖ ਸਹਹਿਂ ਗਰਠੇ." (ਭਾਗੁ) ੧੪. ਕ੍ਰਿ. ਵਿ- ਪਰਿਹਰਣ ਕਰਕੇ. "ਦੁਖ ਪਲਰਿ ਹਰਿ ਨਾਮ ਵਸਾਏ." (ਮਲਾ ਅਃ ਮਃ ੩)

ਮਹਾਨ ਕੋਸ਼ — ਭਾਗ ੩, ਪੰਨਾ ੫੮੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.