ਟੁੰਡਾਲਾਟ

ਸਰ ਹੈਨਰੀ ਹਾਰਡਿੰਗ (Sir Henry Harding) ਜੋ ਹਿੰਦੁਸਤਾਨ ਦਾ ਗਵਰਨਰ ਜਨਰਲ ੨੩ ਜੁਲਾਈ ੧੮੪੪ ਤੋਂ ਸਨ ੧੮੪੮ ਤਕ ਰਿਹਾ. ਲਾਰਡ ਹਾਰਡਿੰਗ ਨੇ ਲਿਗਨੀ (Ligny) ਦੇ ਮਕਾਮ ਨੈਪੋਲੀਅਨ ਬੋਨਾਪਾਰਟ ਦੇ ਵਿਰੁੱਧ ਜੰਗ ਕਰਦੇ ੧੬. ਜੂਨ ਸਨ ੧੮੧੫ ਨੂੰ ਆਪਣਾ ਖੱਬਾ ਹੱਥ ਖੋਇਆ ਸੀ, ਇਸ ਲਈ ਪੰਜਾਬੀ ਉਸ ਨੂੰ ਟੁੰਡਾਲਾਟ ਆਖਦੇ ਸਨ, ਯਥਾ- "ਸੱਠਾ ਕੋਹਾ ਦਾ ਪੰਧ ਸੀ ਲੁੱਧੇਆਣਾ ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆ। ਉਹ ਭੀ ਲੁੱਟਿਆ ਲਾਟ ਨੇ ਆਇ ਡੇਰਾ ਸਭੋ ਖੋਹਕੇ ਕੀਤੀਆ ਚੌੜ ਮੀਆ." (੮੫)(ਸ਼ਾਹ ਮੁਹੰਮਦ)੩

ਮਹਾਨ ਕੋਸ਼ — ਭਾਗ ੩, ਪੰਨਾ ੫੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.