ਟੰਗਣਾ

ਕ੍ਰਿ- ਉੱਪਰ ਲਟਕਾਉਣਾ. ਕਿਸੇ ਵਸਤੂ ਨੂੰ ਕਿੱਲੇ ਆਦਿ ਪੁਰ ਲਟਕਦੇ ਰੱਖਣਾ। ੨. ਸਰਬੰਦ ਨਾਲੇ ਆਦਿ ਦਾ ਸਿਰਾ ਖੋਂਸਨਾ (ਟੁੰਗਣਾ). ੩. ਸੰਗ੍ਯਾ- ਦੋਹੀਂ ਸਿਰੀਂ ਰੱਸੀ ਬੰਨ੍ਹਕੇ ਛੱਤ ਨਾਲ ਲਟਕਾਇਆ ਡੰਡਾ, ਜਿਸ ਪੁਰ ਵਸਤ੍ਰ ਟੰਗੇ ਜਾਣ। ੪. ਛਿੱਕਾ. ਰੱਸੀਆਂ ਨਾਲ ਲਟਕਾਈ ਟੋਕਰੀ, ਜਿਸ ਵਿੱਚ ਬਿੱਲੀ ਆਦਿਕ ਤੋਂ ਬਚਾਕੇ ਖਾਣ ਦੀਆਂ ਚੀਜਾਂ ਰੱਖੀਆਂ ਜਾਂਦੀਆਂ ਹਨ.

ਮਹਾਨ ਕੋਸ਼ — ਭਾਗ ੩, ਪੰਨਾ ੫੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.