ਟਿਪ
ਸੰਗਯਾ- ਜਮਕੁੰਿਡਲੀ. ਜਨਮਪਤ੍ਰੀ। ੨. ਬਾਹਰਲੀ ਸ਼ੋਭਾ. ਦਿਖਾਵਾ. ਆਡੰਬਰ। ੩. ਇੱਟਾ ਦੇ ਜੋੜਾ ਵਿੱਚ ਦਿੱਤੀ ਚੂਨੇ ਕਲੀ ਆਦਿ ਮਸਾਲੇ ਦੀ ਬੱਤੀ। ੪. ਉੱਚਾ ਸੁਰ. ਉਚੀ ਤਾਨ। ੫. ਚੌੜੇ ਮੁਖ ਵਾਲੀ ਨਲਕੀ, ਜਿਸ ਨਾਲ ਬੋਤਲ ਆਦਿ ਭਾਡਿਆ ਵਿੱਚ ਅਰਕ ਤੇਲ ਆਦਿ ਪਾਈਦਾ ਹੈ. ਪ੍ਰਤੀਤ ਹੁੰਦਾ ਹੈ ਕਿ ਇਹ Pipe ਦਾ ਵਿਗੜਿਆ ਹੋਇਆ ਰੂਪ ਹੈ. ਫ੍ਰੈਂਚ ਵਿੱਚ ਇਸ ਦਾ ਉੱਚਾਰਣ "ਪੀਪ" ਹੈ.
ਮਹਾਨ ਕੋਸ਼ — ਭਾਗ ੩, ਪੰਨਾ ੫੬