ਪਦਮਾਵਤੀ
ਸੰਗ੍ਯਾ- ਪਟਨਾ (ਪਾਟਲਿਪੁਤ੍ਰ) ਦਾ ਪੁਰਾਣਾ ਨਾਮ। ੨. ਉੱਜਯਿਨੀ ਦਾ ਪੁਰਾਣਾ ਨਾਉਂ। ੩. ਲਕ੍ਸ਼੍ਮੀ। ੪. ਦੇਖੋ, ਚਤੌੜਗੜ। ੫. ਇੱਕ ਛੰਦ. ਇਸ ਦਾ ਨਾਉਂ "ਚਤੁਰਪਦੀ" ਅਤੇ "ਚਵਪੈਯਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਸਗਣ ਅਤੇ ਗੁਰੁ, , ਇਸ ਦੇ ਪਹਿਲੇ ਅਤੇ ਦੂਜੇ ਵਿਸ਼੍ਰਾਮ ਦਾ ਅਨੁਪ੍ਰਾਸ ਮਿਲੇ ਤਦ ਉੱਤਮ ਹੈ. ਉਦਾਹਰਣ- ਦਿਖਿਯਤ ਸਭ ਪਾਪੀ, ਨਹਿ ਹਰਿਜਾਪੀ. ਤਦਪਿ ਮਹਾ ਰਿਸ ਠਾਨੈ, ਹੈਂ ਅਤਿ ਬਿਭਚਾਰੀ, ਪਰਤ੍ਰਿਯ ਭਾਰੀ, ਦੇਵ ਪਿਤਰ ਨਹਿ ਮਾਨੈ, ਸੋ ਤਦਪਿ ਮਹਾਂ ਬਰ, ਕਹਿਤ ਧਰਮਧਰ, ਪਾਪਕਰਮ ਅਧਿਕਾਰੀ, ਧ੍ਰਿਗ ਧ੍ਰਿਗ ਸਭ ਆਖੈਂ, ਮੁਖ ਨਹਿ ਭਾਖੈਂ, ਦੇਹਿਂ ਪ੍ਰਿਸਿ ਚਢ ਗਾਰੀ. (ਕਲਕੀ) (ਅ) ਛੰਦਗ੍ਰੰਥਾਂ ਵਿੱਚ ਪਦਮਾਵਤੀ ਦਾ ਇੱਕ ਹੋਰ ਰੂਪ ਭੀ ਹੈ ਕਿ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਅੰਤ ਦੋ ਗੁਰੁ. ਇਸ ਦਾ ਨਾਮ "ਕਮਲਾਵਤੀ" ਭੀ ਹੈ. ਉਦਾਹਰਣ- ਸਭ ਜਗ ਕੋ ਕਰਤਾ, ਜੀਵਨ ਭਰਤਾ, ਜਿਹਿ ਪੂਜਤ ਮੁਨਿ ਜਨ ਸਾਰੇ, ਤਿਸ ਤ੍ਯਾਗੀ ਸੇਵਾ, ਪੂਜੈਂ ਦੇਵਾ, ਸਹੈਂ ਕਸ੍ਹ ਅਤਿਹ ਭਾਰੇ. ××× ੬. ਮਨਸਾਦੇਵੀ। ੭. ਜਯਦੇਵ ਦੀ ਇਸਤ੍ਰੀ। ੮. ਸੁਰਗ ਦੀ ਇੱਕ ਅਪਸਰਾ। ੯. ਰਾਜਾ ਯੁਧਿਸ੍ਹਿਰ ਦੀ ਇੱਕ ਰਾਣੀ.
ਮਹਾਨ ਕੋਸ਼ — ਭਾਗ ੩, ਪੰਨਾ ੫੫੦