ਪਦ੍ਮਿਨੀ
ਸੰਗ੍ਯਾ- ਛੋਟਾ ਕਮਲ ਭਮੂਲ. ਕਮਲਿਨੀ। ੨. ਪਦਮਾਵਤੀ ਦਾ ਨਾਮ ਭੀ ਪਦਮਿਨੀ ਲਿਖਿਆ ਹੈ. ਦੇਖੋ, ਚਤੌੜਗੜ। ੩. ਕਾਵ੍ਯਗ੍ਰੰਥਾਂ ਅਨੁਸਾਰ ਇਸਤ੍ਰੀ ਦੀ ਇੱਕ ਜਾਤਿ- "ਸਹਜ ਸੁਗੰਧ ਸ੍ਵਰੂਪ ਸ਼ੁਭ ਪੁਨ੍ਯ ਪ੍ਰੇਮ ਸੁਖਦਾਨ, ਤਨੁ ਤਨੁ ਭੋਜਨ ਰੋਸ ਰਤਿ ਨਿਦ੍ਰਾ ਮਾਨ ਬਖਾਨ,¹ ਸਲਜ ਸੁਬੁੱਧਿ ਉਦਾਰ ਮ੍ਰਿਦੁ ਹਾਸ ਬਾਸ ਸੁਚਿ ਅੰਗ, ਅਮਲ ਅਲੋਮ, ਅਨੰਗਭੁਵਿ ਪਦਮਿਨਿ ਹਾਟਕਰੰਗ." (ਰਸਿਕਪ੍ਰਿਯਾ) ੪. ਲਕ੍ਸ਼੍ਮੀ, ਪਦਮਾ.
ਮਹਾਨ ਕੋਸ਼ — ਭਾਗ ੩, ਪੰਨਾ ੫੪੯