ਧ੍ਰਿਤਰਾਸ਼ਟ੍ਰ
ਸੰ. ਰਹੲ- ਧ੍ਰਿਥਰਾਟੂ, ਸ਼ੰਤਨੁ ਦੇ ਪੁਤ੍ਰ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀ ਅੰਬਿਕਾ ਤੋਂ ਨਿਯੋਗ ਦੀ ਰੀਤਿ ਨਾਲ ਵ੍ਯਾਸ ਦੇ ਵੀਰਯ ਤੋਂ ਉਤਪੰਨ ਹੋਇਆ ਚੰਦ੍ਰਵੰਸ਼ੀ ਰਾਜਾ, ਜੋ ਕੌਰਵਾਂ ਦਾ ਪ੍ਰਧਾਨ ਸੀ. ਇਸ ਨੇ ਗਾਂਧਾਰੀ ਨਾਲ ਸ਼ਾਦੀ ਕਰਕੇ ਸੌ ਪੁਤ੍ਰ ਅਤੇ ਇੱਕ ਕੰਨ੍ਯਾ ਪੈਦਾ ਕੀਤੀ. ਪੁਤ੍ਰਾਂ ਵਿੱਚੋਂ ਦੁਰਯੋਧਨ ਸਭ ਤੋਂ ਵਡਾ ਸੀ. ਧ੍ਰਿਤਰਾਸ਼੍ਟ ਅੰਨ੍ਹਾ ਸੀ, ਇਸ ਲਈ ਰਾਜਗੱਦੀ ਪੁਰ ਨਹੀਂ ਬੈਠ ਸਕਿਆ, ਪਰ ਪਾਂਡੂ ਦੇ ਮਰਣ ਪਿੱਛੋਂ ਰਾਜ੍ਯ ਦਾ ਪ੍ਰਧਾਨ ਇਹ ਥਾਪਿਆ ਗਿਆ. “ਭਏ ਤੌਨ ਕੇ ਵੰਸ ਮੇ ਧ੍ਰਿਤਰਾਸਟੂੰ.” (ਯਾਨ) ੨. ਇੱਕ ਨਾਗਾਂ ਦਾ ਸਰਦਾਰ। ੩. ਜਨਮੇਜਯ ਦਾ ਇੱਕ ਪੁਤ੍ਰ। ੪. ਰਾਟ (ਰਾਜ) ਨੂੰ ਚੰਗੀ ਤਰ੍ਹਾਂ ਸੰਭਾਲਨ ਵਾਲਾ ਰਾਜਾ.
ਮਹਾਨ ਕੋਸ਼ — ਭਾਗ ੩, ਪੰਨਾ ੩੭੨