ਦੁਆਦਸਭੂਖਣ

ਇਸਤ੍ਰੀਆਂ ਦੇ ਦ੍ਵਾਦਸ਼ (ਬਾਰਾਂ) ਅੰਗਾਂ ਦੇ ਗਹਿਣੇ:- ੧. ਸਿਰਭੂਸਣ, ੨. ਮਸ੍ਤਕਭੂਸਣ, ੩. ਨਾਸਿਕਾਭੂਸਣ, ੪. ਕੰਠਭੂਸਣ, ੬. ਕੰਨਾਂ ਦੇ ਭੂਸਣ, ੮. ਪਹੁੰਚਿਆਂ ਦੇ ਭੂਸਣ, ੯. ਆਰਸੀ ਮੁੰਦ੍ਰੀ ਆਦਿ ਉਂਗਲਾਂ ਦੇ ਭੂਸਣ, ੧੦. ਕਟਿਭੂਸਣ, ੧੨. ਚਰਣਾਂ ਦੇ ਭੂਸਣ. ਸ਼ੁਭਗੁਣ ਰੂਪ ਇਸਤ੍ਰੀਆਂ ਦੇ ਬਾਰਾਂ ਭੂਸਣ. ਸੀਲ ਔ ਲਾਜ ਮਿਠਾਸ ਬਤਾਨ ਮੋ ਤੈਸ ਦ੍ਰਿਢਾਈ ਸਧਰ੍‍ਮ ਮਯੂਸਨ, ਸਾਧੁਤਾ ਔ ਪਤਿਵ੍ਰੱਤ ਅਦੋਸ ਮਿਤਾਈ ਸਬੈ ਸੋਂ ਨ ਕਾਹੁਁ ਕੋ ਦੂਸਨ, ਤੈਸ ਵਿਨੈ ਔ ਅਚਾਰ ਛਿਮਾ ਗੁਰੁ- ਲੋਗਨ ਸੇਇਬੇ ਹੈ ਬਿਨ ਦੂਸਨ, ਏਈ ਤਿਯਾਨ ਕੇ ਤੀਰਥ ਸੇ ਸੁਖ ਕੀਰਤਿਕਾਰਿ ਦੁਆਦਸ ਭੂਸਨ, ਦੇਖੋ, ਭੂਖਣ.

ਮਹਾਨ ਕੋਸ਼ — ਭਾਗ ੩, ਪੰਨਾ ੨੮੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.