ਜੰਦਾਰ
ਫਾ. جندال ਜੰਦਾਲ. ਵਿ- ਅਸਭਯ. ਗਵਾਰ। ੨. ਨਸ਼ੇ ਵਿੱਚ ਮਸਤ। ੩. ਅਿ. جلاد ਜੱਲਾਦ. ਸੰਗਯਾ- ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. "ਪਰਿਆ ਵਸਿ ਜੰਦਾਰ." (ਸੀ. ਮਃ ੫) "ਜਮ ਜੰਦਾਰੁ ਨ ਲਗਈ." (ਸ੍ਰੀ ਮਃ ੧) "ਜੰਘ ਕਾਟਬੇ ਲਗੇ ਜੰਦਾਰ." (ਗੁਪ੍ਰਸੂ)
ਮਹਾਨ ਕੋਸ਼ — ਭਾਗ ੨, ਪੰਨਾ ੭੩੪