ਜੰਜਾਰ
ਸੰਗਯਾ- ਜਗਜਾਲ. ਸੰਸਾਰਬੰਧਨ. ਜ਼ੰਜੀਰ. ਊਲਝਾਉ. "ਕਰਮ ਕਰਤ ਜੀਅ ਕਉ ਜੰਜਾਰ." (ਆਸਾ ਮਃ ੫) "ਬਹੁਰਿ ਬਹੁਰਿ ਲਪਟਿਓ ਜੰਜਾਰਾ." (ਸੂਹੀ ਮਃ ੫) "ਉਰਝਿਓ ਆਨ ਜੰਜਾਰੀ." (ਸਾਰ ਮਃ ੫) "ਆਲ ਜਾਲ ਮਾਇਆ ਜੰਜਾਲ." (ਸੁਖਮਨੀ) ੨. ਜਨ ਜਾਲ. ਆਦਮੀਆ ਨੂੰ ਫਸਾਉਣ ਵਾਲਾ ਫੰਧਾ। ੩. ਜਨਾ ਦਾ ਰਚਿਆ ਹੋਇਆ ਜਾਲ. ਫਸਾਉਣ ਦੀ ਬਯੋਂਤ.
ਮਹਾਨ ਕੋਸ਼ — ਭਾਗ ੨, ਪੰਨਾ ੭੩੨