ਜੋਧਰਾਰ

ਧਾਲੀਵਾਲ ਗੋਤ ਦਾ ਪ੍ਰਤਾਪੀ ਮਹਰ ਮਿੱਠਾ ਮਹਾਨ ਯੋਧਾ ਸੀ. ਉਸ ਦੀ ਵੰਸ਼ ਦਾ ਭੂਸ਼ਣ ਕਾਂਗੜ ਅਤੇ ਦੀਨੇ ਦਾ ਸਰਦਾਰ ਜੋਧਰਾਯ ਹੋਇਆ. ਇਸ ਨੇ ਆਪਣੀ ਇਸਤ੍ਰੀ ਦੇ ਉਪਦੇਸ਼ ਤੋਂ (ਜੋ ਸਿੱਖਪੁਤ੍ਰੀ ਸੀ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ. ਇਸ ਪਾਸ ੫੦੦ ਸਵਾਰ ਹਰ ਵੇਲੇ ਮੁਸੱਲਾ ਰਹਿੰਦਾ ਸੀ. ਜੋਧਰਾਯ ਨੇ ਗੁਰੂਸਰ ਦੇ ਜੰਗ ਵਿੱਚ ਆਪਣੀ ਫੌਜ ਸਮੇਤ ਭਾਰੀ ਸਹਾਇਤਾ ਕੀਤੀ. ਇਸ ਦੇ ਪੋਤੇ ਸਮੀਰ ਅਤੇ ਲਖਮੀਰ (ਲਖਬੀਰ) ਨੇ ਸੰਮਤ ੧੭੬੨ ਵਿੱਚ ਕਲਗੀਧਰ ਨੂੰ ਆਪਣੇ ਪਿੰਡ ਵਡੇ ਪ੍ਰੇਮ ਨਾਲ ਚਿਰ ਤੀਕ ਠਹਿਰਾਇਆ, ਜਿਸ ਥਾਂ ਸਤਿਗੁਰੂ ਨੇ ਨਿਵਾਸ ਕੀਤਾ ਹੈ, ਉਸ ਗੁਰਦ੍ਵਾਰੇ ਦਾ ਨਾਮ “ਲੋਹਗੜ੍ਹ” ਹੈ. ਜੋਧਰਾਯ ਦੀ ਵੰਸ਼ਾਵਲੀ ਇਉਂ ਹੈ:- +++

ਮਹਾਨ ਕੋਸ਼ — ਭਾਗ ੨, ਪੰਨਾ ੭੨੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.