ਜੋਗਸਿੰਘ
ਪੇਸ਼ਾਵਰ ਦੇ ਆਸੀਆ ਮਹੱਲੇ ਵਿੱਚ ਰਹਿਣ ਵਾਲੇ ਭਾਈ ਗੁਰਮੁਖ ਦਾ ਸੁਪੁਤ੍ਰ ਜੋਗਾ, ਜਿਸ ਨੇ ਕਲਗੀਧਰ ਤੋਂ ਅਮਿ੍ਰਤ ਛਕਕੇ ਸਿੰਘ ਪਦਵੀ ਧਾਰਨ ਕੀਤੀ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਜੋਗਾਸਿੰਘ ਨੂੰ ਸੁਪਾਤ੍ਰ ਜਾਣਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰਖਦੇ ਅਤੇ ਅਪਾਰ ਹਿਪਾ ਕਰਦੇ ਸਨ. ਇੱਕ ਵੇਰ ਭਾਈ ਗੁਰਮੁਖ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਦੀ ਸ਼ਾਦੀ ਹੋਣ ਵਾਲੀ ਹੈ, ਇਸ ਨੂੰ ਆਗਯਾ ਮਿਲੇ ਕਿ ਪੇਸ਼ਾਵਰ ਜਾਕੇ ਸ਼ਾਦੀ ਕਰਵਾ ਆਵੇ. ਦਸ਼ਮੇਸ਼ ਨੇ ਸ਼ਾਦੀ ਲਈ ਜੋਗਾਸਿੰਘ ਨੂੰ ਛੁੱਟੀ ਦਿੱਤੀ, ਪਰ ਉਸ ਦੀ ਪਰੀਖਯਾ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਇੱਕ ਲਾਵ (ਫੇਰਾ) ਲੈ ਚੁੱਕੇ, ਤਦ ਹੁਕਮਨਾਮਾ ਉਸਦੇ ਹੱਥ ਦੇਣਾ. ਸਿੱਖ ਨੇ ਅਜਿਹਾ ਹੀ ਕੀਤਾ. ਹੁਕਮਨਾਮੇ ਵਿੱਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਆਨੰਦਪੁਰ ਵੱਲ ਤੁਰ ਪਓ. ਸੋ ਜੋਗਾਸਿੰਘ ਤਿੰਨ ਲਾਵਾ ਵਿੱਚੇ ਛੱਡਕੇ ਘਰੋਂ ਤੁਰ ਪਿਆ, ਬਾਕੀ ਤਿੰਨ ਲਾਵਾ ਉਸ ਦੇ ਕਮਰਬੰਦ ਨਾਲ ਦੇਕੇ ਵਿਆਹ ਪੂਰਾ ਕੀਤਾ ਗਿਆ. ਰਸਤੇ ਵਿੱਚ ਭਾਈ ਜੋਗਾਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰੂ ਦੀ ਆਗਯਾ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ. ਜਦ ਭਾਈ ਜੋਗਾਸਿੰਘ ਹੁਸ਼ਿਆਰਪੁਰ ਪੁੱਜਾ, ਤਾ ਇੱਕ ਵੇਸ਼ਯਾ ਦਾ ਸੁੰਦਰ ਰੂਪ ਵੇਖਕੇ ਕਾਮ ਨਾਲ ਵਯਾਕੁਲ ਹੋਗਿਆ ਅਤੇ ਸਿੱਖਧਰਮ ਵਿਰੁੱਧ ਕੁਕਰਮ ਕਰਨ ਲਈ ਪੱਕਾ ਸੰਕਲਪ ਕਰਕੇ ਵੇਸ਼ਯਾ ਦੇ ਮਕਾਨ ਤੇ ਪੁੱਜਾ. ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰਕੇ ਸਾਰੀ ਰਾਤ ਵੇਸ਼ਯਾ ਦੇ ਮਕਾਨ ਤੇ ਪਹਿਰਾ ਦਿੱਤਾ. ਜਦ ਤਿੰਨ ਚਾਰ ਵਾਰ ਭਾਈ ਜੋਗਾਸਿੰਘ ਨੇ ਚੋਬਦਾਰ ਨੂੰ ਉੱਥੇ ਹੀ ਖੜਾ ਡਿੱਠਾ, ਤਾ ਮਨ ਨੂੰ ਧਿੱਕਾਰਦਾ ਹੋਇਆ ਆਨੰਦਪੁਰ ਦੇ ਰਾਹ ਪਿਆ ਅਤੇ ਸਤਿਗੁਰੂ ਦੇ ਦਰਬਾਰ ਵਿੱਚ ਪਹੁਚਕੇ ਅਪਰਾਧ ਬਖਸ਼ਵਾਇਆ. ਭਾਈ ਜੋਗਾਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿੱਚ ਬਹੁਤ ਮਸ਼ਹੂਰ ਥਾ ਹੈ. ਉਥੋਂ ਦੇ ਬਹੁਤ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਭੀ ਆਖਦੇ ਹਨ. ਜੋਗਾਸਿੰਘ ਲਖੀ ਗਤਿ ਸੋਏ। ਮਮਹਿਤ ਚੋਬਦਾਰ ਗੁਰੁ ਹੋਏ। ਸਮਝ ਵਾਰਤਾ ਚਰਨੀ ਪਰਯੋ। ਧੰਨ ਪ੍ਰਭੂ ਦੇ ਹਾਥ ਉਬਰਯੋ। ਆਪ ਸਮਾਨ ਨ ਅਪਰ ਹਿਪਾਲਾ। ਸਦਾ ਦਾਸ ਕੇ ਬਨ ਰਖਵਾਲਾ। ਤਜਹੁੰ ਜਿਠਾਈ ਸਿਖ ਕੇ ਕਾਰਨ। ਜਯੋਂ ਕਯੋਂ ਕਰਹੋਂ ਦਾਸ ਉਧਾਰਨ (ਗੁਪ੍ਰਸੂ)
ਮਹਾਨ ਕੋਸ਼ — ਭਾਗ ੨, ਪੰਨਾ ੭੨੫