ਯੋਗਨਿਧਿ

ਜੋਗ ਦਾ ਖਜਾਨਾ। ੨. ਸਤਿਗੁਰੂ। ੩. ਕਰਤਾਰ. "ਸਹਜ ਜੋਗਨਿਧਿ ਪਾਵਉ." (ਆਸਾ ਮਃ ੧) ੪. ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ ਲਿਖਤ ਦਾ ਗੁਰੂ ਗ੍ਰੰਥ ਸਾਹਿਬ ਹੈ, ਜਿਸ ਵਿੱਚ ਰੰਗਮਾਲਾ ਜੋਗਨਿਧਿ ਨਾਉਂ ਦੀ ਬਾਣੀ ੯੮ ਪਦਾ (ਪੌੜੀਆ) ਦੀ ਲਿਖੀ ਹੈ, ਜਿਸ ਦੇ ਮੁੱਢ ਅਤੇ ਅੰਤ ਦੇ ਇਹ ਪਦ ਹਨ- ਆਗਾਸੀ ਗੁਰੁ ਭਰਿਆ ਨੀਰ, ਤਾ ਮੇ ਕਮਲ ਬਹੁਤ ਬਿਸਥੀਰ, ਭਉਰਾ ਲੁਬਧਾ ਤਾਕੀ ਗੰਧ, ਨਾਨਕ ਬੋਲੈ ਬਿਖਮੀ ਸੰਧ. (੧) xxx ਸਬਦ ਗੁਰੂ ਕੈ ਬਿਨੁ ਕਛੂ ਨ ਸੂਝੈ, ਸਬਦ ਗੁਰੂ ਕੈ ਬਿਨੁ ਬੋਲੈ ਬੂਝੈ, ਸਬਦ ਗੁਰੂ ਕੈ ਜੇ ਮਨੁ ਲਾਵੈ, ਨਾਨਕ ਸੋ ਨਰ ਪਰਮਗਤਿ ਪਾਵੈ. (੯੮)

ਮਹਾਨ ਕੋਸ਼ — ਭਾਗ ੨, ਪੰਨਾ ੭੨੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.