ਜੀਵਤਮਰਣ

ਜੀਵਿਤ ਮਰਣ. ਜੀਵਨਦਸ਼ਾ ਵਿੱਚ ਹੀ ਮਰਜਾਣਾ. ਇਸ ਤੋਂ ਭਾਵ ਹੈ- ਹੌਮੈ ਦਾ ਤਯਾਗ ਕਰਨਾ, ਆਪਣੇ ਤਾਈਂ ਨਾਚੀਜ਼ ਜਾਣਕੇ ਸਭ ਦੇ ਪੈਰਾ ਦੀ ਧੂੜਿ ਹੋਣਾ. "ਆਪੁ ਛੋਡਿ ਜੀਵਤਮਰੈ." (ਸ੍ਰੀ ਮਃ ੩) "ਸਤਿਗੁਰ ਭਾਇ ਚਲਹੁ, ਜੀਵਤਿਆ ਇਵ ਮਰੀਅੈ." (ਸੂਹੀ ਛੰਤ ਮਃ ੪) "ਆਪੁ ਤਿਆਗਿ ਹੋਈਅੈ ਸਭ ਰੇਣਾ, ਜੀਵਤਿਆ ਇਉ ਮਰੀਅੈ." (ਸੂਹੀ ਮਃ ੫) ੨. ਜੀਵਨਮੁਕਿਤ.

ਮਹਾਨ ਕੋਸ਼ — ਭਾਗ ੨, ਪੰਨਾ ੭੦੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.