ਜੀਤੋ ਮਾਤਾ

ਲਾਹੌਰ ਨਿਵਾਸੀ ਹਰਿਜਸ ਸੁਭਿਖੀਏ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਵਿਆਹ ੨੩ ਹਾੜ੍ਹ ਸੰਮਤ ੧੭੩੪ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦਪੁਰ ਪਾਸ ਗੁਰੂ ਕੇ ਲਹੌਰ ਹੋਇਆ. ਮਾਤਾ ਜੀ ਦੀ ਕੁੱਖ ਤੋਂ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇਹ ਸਿੰਘ ਜੀ ਜਨਮੇ. ਮਾਤਾ ਜੀ ਦਾ ਪਰਲੋਕਗਮਨ ੧੩. ਅੱਸੂ, ਸੰਮਤ ੧੭੫੭ ਨੂੰ ਆਨੰਦਪੁਰ ਹੋਇਆ. ਆਪ ਦਾ ਦੇਹਰਾ ਅਗੰਮਪੁਰ ਵਿਦ੍ਯਮਾਨ ਹੈ. ਮਾਤਾ ਜੀ ਦਾ ਸ਼ੁੱਧ ਨਾਮ ਅਜੀਤੋ ਅਤੇ ਅਮ੍ਰਿਤਸੰਸਕਾਰ ਪਿੱਛੋਂ ਅਜੀਤ ਕੌਰਿ ਨਾਮ ਸੀ.

ਮਹਾਨ ਕੋਸ਼ — ਭਾਗ ੨, ਪੰਨਾ ੬੯੭

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.