ਜੀਵਵਾਲਾ
ਜਿਲਾ ਅੰਮਿ੍ਰਤਸਰ, ਤਸੀਲ ਬਾਣਾ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜੰਡੋਕੀ ਤੋਂ ਛੀ ਮੀਲ ਪੱਛਮ ਹੈ. ਇਸ ਪਿੰਡ ਤੋਂ ਇੱਕ ਮੀਲ ਦੱਖਣ ਵੱਲ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਝਬਾਲ ਤੋਂ ਏਥੇ ਆਏ ਹਨ. ਜਿਨੀਾ ਕਰੀਰਾ ਨਾਲ ਘੋੜਾ ਬੱਧਾ ਸੀ, ਉਹ ਹੁਣ ਮੌਜੂਦ ਹਨ ਅਤੇ ਸੰਗਯਾ- "ਅਗਾੜੀ ਪਿਛਾੜੀ ਸਾਹਿਬ" ਪੈ ਗਈ ਹੈ. ਗੁਰਦ੍ਵਾਰਾ ਅਤੇ ਰਹਿਣ ਦੇ ਮਕਾਨ ਬਣੇ ਹੋਏ ਹਨ. ਜਾਗੀਰ ਜ਼ਮੀਨ ਨਾਲ ਕੁਝ ਨਹੀਂ. ਛੀਵੇਂ ਸਤਿਗੁਰੂ ਦੇ ਜਨਮਦਿਨ ਤੇ ਮੇਲਾ ਲਗਦਾ ਹੈ.
ਮਹਾਨ ਕੋਸ਼ — ਭਾਗ ੨, ਪੰਨਾ ੬੯੬