ਜਿਦਪੀਰ
ਸੰਗਯਾ- ਜ਼ਿੰਦਹ ਪੀਰ. ਖ੍ਵਾਜਹਖਿਜ਼ਰ. ਵਰੁਣ ਦੇਵਤਾ. ਦੇਖੋ, ਦਰਯਾਪੰਥੀ. ਸਿੰਧ ਵਿੱਚ ਭੱਖਰ ਪਾਸ ਸਿੰਧੁਨਦ ਦੇ ਟਾਪੂ ਵਿੱਚ ਜਿੰਦਪੀਰ ਦਾ ਸੁੰਦਰ ਮੰਦਿਰ ਹੈ, ਜਿਸ ਦੇ ਪੂਜਣ ਲਈ ਹਿੰਦੂ ਅਤੇ ਮੁਸਲਮਾਨ ਬਹੁਤ ਜਾਦੇ ਹਨ. ਇਸ ਥਾ ਗੁਰੂ ਨਾਨਕ ਦੇਵ ਭੀ ਵਿਰਾਜੇ ਹਨ. ਛੋਟਾ ਜੇਹਾ ਅਸਥਾਨ ਬਣਿਆ ਹੋਇਆ ਹੈ। ੨. ਸਤਿਗੁਰੂ ਨਾਨਕ ਦੇਵ ਦਾ ਇੱਕ ਸਿੱਖ, ਜੋ ਇਸਲਾਮ ਤਯਾਗਕੇ ਸਿੱਖੀ ਦਾ ਪ੍ਰੇਮੀ ਹੋਇਆ. "ਹੋਆ ਜਿੰਦਪੀਰ ਅਬਿਨਾਸੀ." (ਭਾਗੁ)
ਮਹਾਨ ਕੋਸ਼ — ਭਾਗ ੨, ਪੰਨਾ ੬੯੩