ਜਿਦਕੌਰ
ਪਿੰਡ ਚਾੜ (ਜਿਲਾ ਸਿਆਲਕੋਟ, ਤਸੀਲ ਜਫਰਵਾਲ) ਨਿਵਾਸੀ ਸਰਦਾਰ ਮੰਨਾ ਸਿੰਘ ਅਉਲਖ ਜੱਟ ਦੀ ਪੁਤ੍ਰੀ, ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ. ਲਹੌਰ ਦਾ ਰਾਜਪ੍ਰਬੰਧ ਅੰਗ੍ਰੇਜ਼ੀ ਸਰਕਾਰ ਦੇ ਹੱਥ ਆਉਣ ਪੁਰ ਕੁਝ ਗਲਤਫਹਿਮੀ ਦੇ ਕਾਰਣ ਇਸ ਮਹਾਰਾਨੀ ਨੂੰ ਗਵਰਨਮੇਂਟ ਨੇ ਲਹੌਰੋਂ ਲੈ ਜਾਕੈ ਪਹਿਲਾ ਸ਼ੇਖੂਪੁਰੇ ਨਜਰਬੰਦ ਰੱਖਿਆ, ਫੇਰ ੧੯. ਅਗਸਤ ਸਨ ੧੮੪੯ ਨੂੰ ਚੁਨਾਰ (ਯੂ. ਪੀ. ਜਿਲਾ ਮਿਰਜਾਪੁਰ) ਦੇ ਕਿਲੇ ਕੈਦ ਕੀਤਾ. ਇੱਥੋਂ ਇਹ ਫਕੀਰੀ ਭੇਸ ਵਿੱਚ ਕੈਦੋਂ ਨਿਕਲਕੇ ਨੈਪਾਲ ਚਲੀ ਗਈ ਅਤੇ ਉੱਥੇ ਸਨਮਾਨ ਸਹਿਤ ਰਹੀ. ਸਨ ੧੮੬੧ ਵਿੱਚ ਮਹਾਰਾਨੀ ਜਿੰਦਕੌਰ ਆਪਣੇ ਬੇਟੇ ਦੇ ਦਰਸ਼ਨ ਲਈ ਇੰਗਲੈਂਡ ਪਹੁਚੀ. ਉੱਥੇ ੧. ਅਗਸਤ ਸਨ ੧੮੬੩ ਨੂੰ ਇਸ ਦਾ ਦੇਹਾਤ ੪੬ ਵਰੀੇ ਦੀ ਉਮਰ ਵਿੱਚ ਲੰਡਨ ਹੋਇਆ. ਲਾਸ਼ ਦਾ ਦਾਹ ਹਿੰਦੁਸਤਾਨ ਵਿੱਚ ਬੰਬਈ ਅਹਾਤੇ ਦੇ ਨਾਸਿਕ ਨਗਰ ਕੀਤਾ ਗਿਆ. ੨੭ ਮਾਰਚ ਸਨ ੧੯੨੪ ਨੂੰ ਮਹਾਰਾਜਾ ਦਲੀਪ ਸਿੰਘ ਦੀ ਸ਼ਾਹਜ਼ਾਦੀ Bamba Dalip Singh ਨੇ ਨਾਸਿਕ ਤੋਂ ਭਸਮ ਲਿਆਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧਿ ਪਾਸ, ਸਰਦਾਰ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਾਕੇ, ਲਹੌਰ ਅਸਥਾਪਨ ਕੀਤੀ. ਦੇਖੋ, ਦਲੀਪ ਸਿੰਘ.
ਮਹਾਨ ਕੋਸ਼ — ਭਾਗ ੨, ਪੰਨਾ ੬੯੩