ਜਨੁਵਨੀ
ਯੌ. ਜਾਨੀਵੀ (ਗੰਗਾ) ਧਾਰਨ ਵਾਲੀ ਪਿ੍ਰਥਿਵੀ. "ਜਨੁਵਨਿ ਪਦ ਕੋ ਆਦਿ ਉਚਾਰੋ। ਜਾਚਰ ਕਹਿ ਨਾਯਕ ਪਦ ਡਾਰੋ। ਸਤ੍ਰੁ ਸਬਦ ਕੋ ਬਹੁਰ ਭਣਿੱਜੈ। ਨਾਮ ਤੁਫੰਗ ਚੀਨ ਚਿਤ ਲਿੱਜੈ." (ਸਨਾਮਾ) ਜਾਨੀਵੀ ਧਾਰਣ ਵਾਲੀ ਪਿ੍ਰਥਿਵੀ, ਉਸ ਤੋਂ ਜਾ (ਪੈਦਾ ਹੋਇਆ) ਘਾਹ, ਉਸ ਦੇ ਚਰਨ ਵਾਲਾ ਮਿ੍ਰਗ, ਉਸ ਦਾ ਨਾਯਕ ਸ਼ੇਰ, ਉਸ ਦੀ ਵੈਰਣ ਬੰਦੂਕਿ.
ਮਹਾਨ ਕੋਸ਼ — ਭਾਗ ੨, ਪੰਨਾ ੬੫੧