ਜਨੂ
ਸੇਵਕ ਦਾਸ. ਦੇਖੋ, ਜਨ ੬. "ਜਨੁ ਨਾਨਕ ਮੰਗੈ ਦਾਨੁ." (ਵਾਰ ਰਾਮ ੨. ਮਃ ੫) ੨. ਪੁਰਖ. ਮਨੁੱਖ. ਦੇਖੋ, ਜਨ ੭. "ਸੰਤ ਸਰਨਿ ਜੋ ਜਨੁ ਪਰੈ." (ਸੁਖਮਨੀ) ੩. ਹਿ. ਵਿ- ਮਾਨੋ. ਜਾਣੀਓਂ. ਗੋਯਾ. "ਸ੍ਰੋਣਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਜੁਲਿ ਦੀਨੋ." (ਚੰਡੀ ੧) "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫) ੪. ਸੰ. ਜਨਮ. ਉਤਪੱਤਿ.
ਮਹਾਨ ਕੋਸ਼ — ਭਾਗ ੨, ਪੰਨਾ ੬੫੧