ਜਜਮਾਲਿਆ
, ਵਿ- ਜੁਜਾਮਵਾਲਾ, ਕੁਝ ਰੋਗ ਵਾਲਾ. ਕੋੜ੍ਹੀ। ੨. ਭਾਵ- ਵਿਸ਼ਈ ਪਾਂਮਰ,
ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾਰ ਆਸਾ) “ਸਚੈ ਵਖਿ ਕਢੇ ਜਜਮਾਲੇ.” (ਵਾਰ
ਗਉ ੧. ਮਃ ੪) ੩. ਪੱਕੇ ਇਰਾਦੇ ਵਾਲਾ. ਦੇਖੋ, ਜਜਮ ੩. “ਨਿਤ ਮਾਇਆ ਨੋ ਫਿਰੈ ਜਜਮਾਲਿਆ.” (ਵਾਰ ਗਉ ੧. ਮਃ ੪)
ਮਹਾਨ ਕੋਸ਼ — ਭਾਗ ੨, ਪੰਨਾ ੬੪੩