ਜਗੰਨਥਈ

ਸੰ. जगन्नाथ ਸੰਗਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਹਿਸਨ ਜੀ ਦੀ ਇੱਕ ਖਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾ ਵਿੱਚ ਪੂਜੀ ਜਾਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾ ਤੋਂ ਓਥੇ ਜਾਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਦੀ ਹੈ. ਇਸ ਸਮੇਂ ਜਗੰਨਾਥ (ਹਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨੀਾ ਵਿੱਚ ਦੋਹਾ ਦੀਆ ਮੂਰਤੀਆ ਰੱਖੀਆ ਜਾਦੀਆ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤਯਾਗਦੇ ਸਨ. ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਹਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾ ਉਨੀਾ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆ ਉਸ ਵਿੱਚ ਸਥਾਪਨ ਕਰੇ. ਇੰਦ੍ਰਦਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤਿ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਗਾ. ਪੰਦਰਾ ਦਿਨਾ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾ ਅਤੇ ਪੈਰਾ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾ ਅਤੇ ਆਤਮਾ ਬਖਸ਼ਕੇ ਆਪਣੇ ਹੱਥੀਂ ਪ੍ਰਤਿਸਤਾ ਕਰਕੇ ਜਗਤਮਾਨਯ ਥਾਪਿਆ. ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ. ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨੀ ਚਹ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆ ਦਾ ਸੀ, ਜਿਸ ਨੂੰ ਵੈਸਨਵਾ ਨੇ ਆਪਣੇ ਕਿਬਜ਼ੇ ਕਰ ਲਿਆ ਹੈ.੫੧੭ ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤਯਾਗਕੇ ਲੈਂਦੇ ਹਨ. ਇਸ ਥਾ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾ ਉਚਰਿਆ ਹੈ. ਸਤਿਗੁਰੂ ਕੀ ਹਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ.

ਮਹਾਨ ਕੋਸ਼ — ਭਾਗ ੨, ਪੰਨਾ ੬੪੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.