ਜੋਗੋਟਾ
ਫਾ. ژگولہ ਜ਼ੰਗੋਲਾ. ਸੰਗਯਾ- ਘੁੰਘਰੂ ਦਾ ਦਾਣਾ. ਘੁੰਗਰੂ. "ਉਕਾਬ ਬਸੀਨਨ ਕੋ ਸਜ, ਕੰਠ ਜਗੋਲਨ ਦ੍ਵਾਲ ਨਵੀਨੇ." (ਹਿਸਨਾਵ) ਸ਼ਿਕਾਰੀ ਪੰਛੀ ਦੇ ਗਲ ਅਥਵਾ ਪੈਰ ਘੁੰਘਰੂ ਇਸ ਲਈ ਪਹਿਰਾਈਦਾ ਹੈ ਕਿ ਉਸ ਦੀ ਆਵਾਜ਼ ਸੁਣਕੇ ਜਾਨਵਰ ਦਹਿਲ ਜਾਦੇ ਹਨ, ਜਿਸ ਤੋਂ ਉਨੀਾ ਦੀ ਚਾਲ ਅਤੇ ਉਡਾਰੀ ਵਿੱਚ ਕਮੀ ਹੋ ਜਾਦੀ ਹੈ, ਅਤੇ ਸੰਘਣੇ ਜੰਗਲ ਵਿੱਚ ਘੁੰਘਰੂ ਦੇ ਖੜਕੇ ਨਾਲ ਬਾਜ਼ ਆਦਿਕ ਆਸਾਨੀ ਨਾਲ ਲੱਭੇ ਜਾਦੇ ਹਨ.
ਮਹਾਨ ਕੋਸ਼ — ਭਾਗ ੨, ਪੰਨਾ ੬੪੧