ਘੁਰਾਣੀ
ਇਲਾਕਾ ਪਟਿਆਲਾ, ਨਜਾਮਤ ਸੁਨਾਮ ਵਿੱਚ ਇੱਕ ਪਿੰਡ ਹੈ. ਇੱਥੇ ਰਾਮਰਾਈਏ ਗੁਰਨਿੰਦਕ ਮਸੰਦ ਰਹਿੰਦੇ ਸਨ, ਜਿਨੀਾ ਨੇ ਬੁਲਾਕੀ ਸਿੰਘ ਰਾਗੀ ਦਾ ਨਿਰਾਦਰ ਕਰਕੇ ਦੁਤਾਰਾ ਭੰਨ ਦਿੱਤਾ ਸੀ. ਇਸ ਲਈ ਬੰਦਾ ਬਹਾਦੁਰ ਨੇ ਸੰਮਤ ੧੭੬੭ ਵਿੱਚ ਇਸ ਪਿੰਡ ਨੂੰ ਫਤੇ ਕੀਤਾ ਅਤੇ ਮਸੰਦਾ ਨੂੰ ਦੰਡ ਦਿੱਤਾ. ਇਸ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਨੇ ਸੂਰਤੀਏ ਮਸੰਦ ਨੂੰ ਇਕ ਚੋਲਾ ਬਖਸ਼ਿਆ, ਜੋ ਉਸ ਦੀ ਅੌਲਾਦ ਪਾਸ ਹੈ. ਗੁਰਦ੍ਵਾਰੇ ਨਾਲ ੧੦. ਵਿੱਘੇ ਜ਼ਮੀਨ ਹੈ. ਹੋਲੇ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਸੱਤ ਮੀਲ ਪੱਛਮ ਹੈ.
ਮਹਾਨ ਕੋਸ਼ — ਭਾਗ ੨, ਪੰਨਾ ੫੨੫