ਗ੍ਯਾਨਵਾਪੀ
ਕਾਸ਼ੀ ਵਿੱਚ ਇੱਕ ਖੂਹ, ਜੋ ਸਕੰਦ ਪੁਰਾਣ ਅਨੁਸਾਰ ਸ਼ਿਵ ਨੇ ਆਪਣੇ ਤਿ੍ਰਸ਼ੂਲ ਨਾਲ ਖੋਦਿਆ ਹੈ ਅਤੇ ਜਿਸ ਵਿੱਚੋਂ ਗਯਾਨ ਹੀ ਜਲਰੂਪ ਹੋਕੇ ਵਹਿਆ ਹੈ. ਕਾਸ਼ੀ ਵਿੱਚ ਇਹ ਕਥਾ ਪ੍ਰਚਲਿਤ ਹੈ ਕਿ ਜਦ ਅੌਰੰਗਜ਼ੇਬ ਬਨਾਰਸ ਪਹੁਚਿਆ, ਤਦ 'ਵਿਸ਼੍ਵਨਾਥ ਸ਼ਿਵਲਿੰਗ' ਕੁੱਦਕੇ ਗਯਾਨਕੂਪ ਵਿੱਚ ਡਿਗ ਪਿਆ.੪੭੩ ਅੌਰੰਗਜ਼ੇਬ ਨੇ ਵਿਸ਼੍ਵਨਾਥ ਦਾ ਮੰਦਿਰ ਤੋੜਕੇ ਉਸ ਥਾ ਮਸਜਿਦ ਬਣਵਾਈ, ਜੋ ਹੁਣ ਵਿਦਯ ਮਾਨ ਹੈ. 473 ਮਲੂਮ ਹੁੰਦਾ ਹੈ ਕਿ ਅੌਰੰਗਜ਼ੇਬ ਨੇ ਸ਼ਿਵਲਿੰਗ ਪੁੱਟਕੇ ਖੂਹ ਵਿੱਚ ਸੁੱਟ ਦਿੱਤਾ.
ਮਹਾਨ ਕੋਸ਼ — ਭਾਗ ੨, ਪੰਨਾ ੪੯੯