ਗੰਠਿ
ਸੰਗਯਾ- ਗੱਠ. ਜੋੜ. "ਟੂਟੇ ਗੰਠਿ ਪੜੈ ਵੀਚਾਰੁ." (ਓਅੰਕਾਰ) ੨. ਹਿ. ਵਿ- ਗੰਢਕੇ. ਗੱਠਕੇ. "ਲੋਕ ਗੰਠਿ ਗੰਠਿ ਖਰਾ ਬਿਗੂਚਾ." (ਸੋਰ ਰਵਿਦਾਸ) ੩. ਸੰਗਯਾ- ਗਠੜੀ. ਪੋਟ। ੪. ਗ੍ਰੰਥਿ. ਗਾਠ. "ਨਾਨਕ ਸਹਸੈ ਗੰਠਿ." (ਵਾਰ ਗਉ ੨. ਮਃ ੫) ਤੂੰ ਗੰਠੀ ਮੇਰੁ ਸਿਰਿ ਤੂੰ ਹੈ." (ਮਾਝ ਮਃ ੫)
ਮਹਾਨ ਕੋਸ਼ — ਭਾਗ ੨, ਪੰਨਾ ੪੯੫