ਗੁਰੂ ਕੀ ਟਾਲੀਆਂ
ਜਿਲਾ ਹੁਸ਼ਿਆਰਪੁਰ, ਤਸੀਲ ਗੜੀਸ਼ੰਕਰ, ਥਾਣਾ ਮਾਹਲਪੁਰ ਦੇ ਪਿੰਡ "ਗੋਂਦਪੁਰ" ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ "ਪੁਰਹੀਰਾ" ਤੋਂ ਚੱਲਕੇ ਕੀਰਤਪੁਰ ਵੱਲ ਜਾਦੇ ਇੱਥੇ ਠਹਿਰੇ ਹਨ. ਇਹ ਰੇਲਵੇ ਸਟੇਸ਼ਨ "ਸੈਲਾ ਖੁਰਦ" ਤੋਂ ਅੱਠ ਮੀਲ ਪੱਛਮ, "ਫਗਵਾੜੇ" ਤੋਂ ਬਾਰਾ ਮੀਲ ਪੂਰਵ ਅਤੇ ਹੁਸ਼ਿਆਰਪੁਰ ਤੋਂ ਚੌਦਾ ਮੀਲ ਦੱਖਣ ਹੈ. ਵੱਡਾ ਮੇਲਾ ਕੋਈ ਨਹੀਂ ਹੁੰਦਾ, ਸਾਧਾਰਣ ਜੋੜ ਮੇਲ ਹਰ ਸੰਹਾਤਿ ਨੂੰ ਹੋ ਜਾਦਾ ਹੈ. ਗੁਰਦ੍ਵਾਰੇ ਨਾਲ ੩. ਕਨਾਲ ੧੪. ਮਰਲੇ ਜ਼ਮੀਨ ਹੈ. ਜਿਨੀਾ ਬਿਰਛਾ ਨਾਲ ਸਤਿਗੁਰੂ ਜੀ ਦੇ ਘੋੜੇ ਬੱਧੇ ਸਨ ਉਹ (ਇੱਕ ਕਿੱਕਰ, ਛੀ ਟਾਹਲੀਆ) ਮੌਜੂਦ ਹਨ, ਇਸੇ ਕਾਰਣ ਗੁਰਦ੍ਵਾਰੇ ਦਾ ਨਾਉਂ ਗੁਰੂ ਕੀ ਟਾਲੀੀਆ ਹੈ.
ਮਹਾਨ ਕੋਸ਼ — ਭਾਗ ੨, ਪੰਨਾ ੪੪੬