ਗੁਰੂ ਕਾ ਬਾਗ
ਉਹ ਬਾਗ, ਜੋ ਗੁਰੂ ਸਾਹਿਬ ਨੇ ਲਾਇਆ ਅਥਵਾ ਗੁਰੂ ਦੇ ਨਾਮ ਨਾਲ ਸੰਬੰਧ ਰਖਦਾ ਹੈ. ਇਸ ਨਾਮ ਦੇ ਹੇਠ ਲਿਖੇ ਬਾਗ ਪ੍ਰਸਿੱਧ ਹਨ- ੧. ਅਮ੍ਰਿਤਸਰੋਵਰ ਅਤੇ ਕੌਲਸਰ ਦੇ ਮੱਧ ਗੁਰੂ ਅਰਜਨ ਸਾਹਿਬ ਦਾ ਲਵਾਇਆ ਹੋਇਆ ਬਾਗ। ੨. ਕਾਸ਼ੀ ਵਿੱਚ ਉਹ ਅਸਥਾਨ, ਜਿਸ ਥਾਂ ਨੌਵੇਂ ਸਤਿਗੁਰੂ ਪਹਿਲਾਂ ਆਕੇ ਵਿਰਾਜੇ ਹਨ। ੩. ਪਟਨੇ ਵਿੱਚ ਹਰਿਮੰਦਿਰ ਤੋਂ ਇੱਕ ਕੋਹ ਪੂਰਵ ਨੌਵੇਂ ਸਤਿਗੁਰੂ ਦਾ ਬਾਗ। ੪. ਦੇਖੋ, ਘੁੱਕੇ ਵਾਲੀ.
ਮਹਾਨ ਕੋਸ਼ — ਭਾਗ ੨, ਪੰਨਾ ੪੪੬