ਗਾ
ਸੰ. ਧਾ- ਜਾਣਾ- ਗਮਨ ਕਰਨਾ- ਪ੍ਰਸ਼ੰਸਾ ਕਰਨਾ- ਉਸਤਤਿ ਕਰਨੀ। ੨. ਸੰਗ੍ਯਾ- ਸ੍ਤੁਤਿ. ਤਾਰੀਫ਼। ੩. ਗਾਇਨ। ੪. ਆਉਣ ਵਾਲੇ ਸਮੇਂ (ਭਵਿਸ਼੍ਯਤ) ਦਾ ਬੋਧਕ. "ਜੀਅਰੇ ਜਾਹਿਗਾ ਮੈ ਜਾਨਾ." (ਗਉ ਕਬੀਰ) ੫. ਗਾਮ (ਗ੍ਰਾਮ) ਦਾ ਸੰਖੇਪ. "ਨਾਹਿ ਲਖੈਂ ਹਮ ਕੋ ਜਨ ਗਾ ਕੇ." (ਕ੍ਰਿਸਨਾਵ) ਪਿੰਡ ਦੇ.
ਮਹਾਨ ਕੋਸ਼ — ਭਾਗ ੨, ਪੰਨਾ ੩੯੪