ਗਰਾਰ
ਸੰਗਯਾ- ਗਡ (ਨੇਜਾ) ਆਰ (ਕੰਡੇ) ਵਾਲਾ. ਉਹ ਬਰਛਾ ਜਿਸ ਦੇ ਕਈ ਕੰਡੇ ਹੁੰਦੇ ਹਨ. "ਦਹ ਦਿਸ ਛੂਟਤ ਤੋਪ ਸਾਯਕ ਵਜ੍ਰ ਗੜਾੜ." (ਸਲੋਹ) ੨. ਸੰ. वडवागनि ਵੜਵਾਗਿਨ. ਪੁਰਾਣਾ ਅਨੁਸਾਰ ਉਹ ਅਗਨਿ, ਜੋ ਘੋੜੀ ਦੇ ਮੂੰਹੋਂ ਨਿਕਲਦੀ ਅਤੇ ਸਮੁੰਦਰ ਦੇ ਜਲਾ ਨੂੰ ਭਸਮ ਕਰਦੀ ਹੈ. "ਸੱਤ ਸਮੁੰਦ ਗੜਾੜ ਮਹਿਂ ਜਾਇ ਸਮਾਇ ਨ ਪੇਟ ਭਰਾਵੈ." (ਭਾਗੁ) ੩. ਪੁਰਾਣੇ ਜਮਾਨੇ ਲੋਕਾ ਦਾ ਇਹ ਭੀ ਖਿਆਲ ਸੀ ਕਿ ਸਮੁੰਦਰ ਦੇ ਵਿਚਕਾਰ ਇੱਕ ਵਡਾ ਮੋਘਾ (ਗਾਰ) ਹੈ ਜਿਸ ਵਿੱਚ ਪਾਣੀ ਗਰਕ ਹੁੰਦਾ ਰਹਿੰਦਾ ਹੈ, ਇਸੇ ਲਈ ਸਮੁੰਦਰ ਕਦੇ ਨਹੀਂ ਭਰਦਾ.
ਮਹਾਨ ਕੋਸ਼ — ਭਾਗ ੨, ਪੰਨਾ ੩੯੩