ਗਤਿਵਿਦ੍ਯਾ
ਚਾਲ (ਰਫਤਾਰ) ਜਾਣਨ ਦਾ ਇਲਮ. ਇਸ ਵਿਦਯਾ ਤੋਂ ਰੌਸ਼ਨੀ, ਆਵਾਜ਼, ਪੌਣ ਦੀ ਲਹਿਰ, ਸਮੁੰਦਰ ਦੇ ਤਰੰਗ, ਦਿਲ ਦੀ ਹਰਕਤ, ਪੈਦਲ ਰਸਾਲੇ ਆਦਿਕ ਫੌਜਾ ਦੀ ਰਫਤਾਰ ਆਦਿ ਅਨੇਕ ਲਾਭਦਾਇਕ ਗੱਲਾ ਜਾਣੀਦੀਆ ਹਨ. ਗਤਿਵਿਦਯਾ ਦਾ ਗਯਾਤਾ ਹੀ ਸੰਸਾਰ ਵਿੱਚ ਸੁਖ ਨਾਲ ਜੀਵਨ ਵਿਤਾ ਸਕਦਾ ਹੈ.
ਮਹਾਨ ਕੋਸ਼ — ਭਾਗ ੨, ਪੰਨਾ ੩੭੭