ਗਟੇਮ

ਸੰ. ਗਣੇਸ਼. ਦੇਵਗਣ ਦਾ ਸ੍ਵਾਮੀ ਦੇਵਤਾ. ੬ ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵਰ ਨਾਲ ਪਾਰਵਤੀ ਦੇ ਪੁਤ੍ਰ ਪੈਦਾ ਹੋਇਆ. ਸਾਰੇ ਦੇਵਤਾ ਬਾਲਕ ਨੂੰ ਦੇਖਣ ਆਏ. ਜਦ ਸਾਰੇ ਦੇਵਤਾ ਦੇਖਕੇ ਪ੍ਰਸੰਨ ਹੋਏ, ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਦੇਖਣ ਲਈ ਆਖਿਆ. ਜਦ ਸ਼ਨੀ ਦੀ ਨਜਰ ਪਈ, ਤਦ ਬੱਚੇ ਦਾ ਸਿਰ ਉਡ ਗਿਆ. ਪਾਰਵਤੀ ਰੋਣ ਲੱਗੀ. ਵਿਸਨੁ ਨੇ ਇੱਕ ਹਾਥੀ ਦਾ ਸਿਰ ਵੱਢਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉਂ ਗਣੇਸ਼ ਥਾਪਕੇ ਕਿਹਾ ਕਿ ਸਭ ਕਾਰਯਾ ਦੇ ਆਦਿ ਇਸ ਦਾ ਪੂਜਨ ਕਰੋ. ਇਹ ਪ੍ਰਸੰਗ ਭੀ ਹੈ ਕਿ ਪਾਰਵਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾਕੇ ਦਰਵਾਜ਼ੇ ਪੁਰ ਪਹਿਰੇ ਲਈ ਬੈਠਾਇਆ, ਸ਼ਿਵ ਜਦ ਆਏ ਤਾ ਬਾਲਕ ਨੇ ਅੰਦਰ ਜਾਣੋ ਰੋਕਿਆ, ਇਸ ਪੁਰ ਮਹਾਦੇਵ ਨੇ ਬਾਲਕ ਦਾ ਸਿਰ ਵੱਢ ਦਿੱਤਾ. ਪਾਰਵਤੀ ਦਾ ਵਿਲਾਪ ਸੁਣਕੇ ਸ਼ਿਵ ਨੇ ਹਾਥੀ ਦਾ ਸਿਰ ਧੜ ਨਾਲ ਜੋੜਕੇ ਨਾਉਂ ਗਣੇਸ਼ ਥਾਪਿਆ. ਗਜਮੁਖ ਦੈਤ ਨਾਲ ਇੱਕ ਵਾਰ ਗਣੇਸ਼ ਦਾ ਯੁੱਧ ਹੋਇਆ, ਗਣੇਸ਼ ਨੇ ਤੀਰ ਨਾਲ ਗਜਮੁਖ ਨੂੰ ਵੇਧਨ ਕਰਕੇ ਚੂਹਾ ਬਣਾ ਲਿਆ ਅਤੇ ਆਪਣੀ ਸਵਾਰੀ ਹੇਠ ਰੱਖਿਆ. ਪਰਸ਼ੁਰਾਮ ਇੱਕ ਵਾਰ ਸ਼ਿਵ ਨੂੰ ਮਿਲਣ ਗਿਆ, ਉਸ ਵੇਲੇ ਕਿਸੇ ਨੂੰ ਮਹਿਲ ਵਿੱਚ ਜਾਣ ਦੀ ਆਗਯਾ ਨਹੀਂ ਸੀ. ਗਣੇਸ਼ ਨੇ ਪਰਸ਼ੁਰਾਮ ਨੂੰ ਰੋਕਿਆ, ਇਸ ਪੁਰ ਦੋਹਾ ਦੀ ਲੜਾਈ ਹੋ ਪਈ. ਪਰਸ਼ੁਰਾਮ ਨੇ ਸ਼ਿਵ ਦਾ ਦਿੱਤਾ ਹੋਇਆ ਕੁਹਾੜਾ ਗਣੇਸ਼ ਪੁਰ ਚਲਾਇਆ ਜਿਸ ਨਾਲ ਇੱਕ ਦੰਦ ਕੱਟਿਆ ਗਿਆ, ਇਸੇ ਕਰਕੇ ਗਣੇਸ਼ ਦਾ ਨਾਉਂ ਏਕਦੰਤ- ਏਕਰਦਨ ਹੋਇਆ. ਸਕੰਦ ਪੁਰਾਣ ਦੇ ਗਣੇਸ਼ਖੰਡ ਵਿੱਚ ਕਥਾ ਹੈ ਕਿ 'ਵਰੇਣਯ' ਰਾਜੇ ਦੇ ਘਰ ਰਾਣੀ 'ਪੁਸਪਕਾ' ਦੇ ਗਰਭ ਤੋਂ ਗਣੇਸ਼ ਜੰਮਿਆ ਸੀ. ਇਸ ਦੀ ਸ਼ਕਲ ਨੂੰ ਵੇਖਕੇ ਰਾਜਾ ਡਰ ਗਿਆ ਅਤੇ ਪਾਰਸ਼੍ਵ ਮੁਨਿ ਦੇ ਆਸ਼੍ਰਮ ਪਾਸ ਸੁੱਟ ਆਇਆ. ਮੁਨਿ ਦੀ ਇਸਤ੍ਰੀ 'ਦੀਪਵਤਸਲਾ' ਨੇ ਪਾਲਿਆ ਇਸੇ ਕਰਕੇ ਗਣੇਸ਼ ਦਾ ਨਾਉਂ ਦਿ੍ਵਮਾਤੁਰ ਹੈ. ਗਣੇਸ਼ ਦਾ ਜਨਮ ਭਾਦੋਂ ਸੁਦੀ ੪. ਨੂੰ ਹੋਣਾ ਲਿਖਿਆ ਹੈ, ਇਸੇ ਕਰਕੇ ਉਸ ਦਾ ਨਾਉਂ ਗਣੇਸ਼- ਚਤੁਰਥੀ ਹੈ. ਮਾਘ ਸੁਦੀ ੪. ਭੀ ਗਣੇਸ ਚਤੁਰਥੀ ਕਹਾਉਂਦੀ ਹੈ. ਪੁਰਾਣਾ ਵਿੱਚ ਇਹ ਕਥਾ ਭੀ ਹੈ ਕਿ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਲਿਖਾਰੀ ਹੈ. ੭ ਅਤੇ ਮਹਾਭਾਰਤ ਦੀ ਪਹਿਲੀ ਪੋਥੀ ਗਣੇਸ਼ ਨੇ ਹੀ ਲਿਖੀ ਸੀ, ਵਯਾਸ ਬੋਲਦੇ ਸਨ ਅਤੇ ਗਣੇਸ਼ ਲਿਖਦਾ ਸੀ. ਗਣੇਸ਼ ਦੇ ਚਾਰ ਬਾਹਾ ਹਨ, ਜਿਨੀਾ ਵਿੱਚ ਸੰਖ, ਚਹ, ਅੰਕੁਸ਼ ਅਤੇ ਪਦਮ੮ ਰੱਖਦਾ ਹੈ. ਇਸ ਦੀ ਪੂਜਾ ਦੱਖਣ ਵਿੱਚ ਸਭ ਦੇਸ਼ਾ ਤੋਂ ਵਿਸ਼ੇਸ ਹੈ. ਦੋਖੋ, ਗਣੇਸ਼ਚਹ ਅਤੇ ਗਨੇਸ। ਕਰਤਾਰ, ਜੋ ਸਭ ਦਾ ਸ੍ਵਾਮੀ (ਗਣ- ਈਸ਼) ਹੈ.

ਮਹਾਨ ਕੋਸ਼ — ਭਾਗ ੨, ਪੰਨਾ ੩੭੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.