ਗਣਤ
ਸੰਗਯਾ- ਗਣਨਾ. ਗਿਣਤੀ. "ਗਣਤ ਗਣਾਵੈ ਅਖਰੀ." (ਓਅੰਕਾਰ) "ਗਣਤੀ ਗਣੀ ਨ ਜਾਇ." (ਵਾਰ ਗੂਜ ੨. ਮਃ ੫) "ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ." (ਬਿਲਾ ਮਃ ੫) ੨. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). "ਸਤਿਗੁਰ ਕੀ ਗਣਤੈ ਘੁਸੀਅੈ ਦੁਖੇਦੁਖ ਵਿਹਾਇ." (ਵਾਰ ਗਉ ੧. ਮਃ ੩)
ਮਹਾਨ ਕੋਸ਼ — ਭਾਗ ੨, ਪੰਨਾ ੩੭੪