ਖਟਦਰਸ

षड्दर्शान ਛੀ ਦਰਸ਼ਨ ਛੀ. ਸ਼ਾਸਤ੍ਰ. ਦੇਖੋ, ਖਟਸਾਸਤ੍ਰ. "ਚਾਰ ਬੇਦ ਖਟਦਰਸ ਸਮਾਸੀ." (ਵਾਰ ਮਾਰੂ ੨. ਮਃ ੫) ਚਾਰਵੇਦ ਅਤੇ ਖਟ ਸ਼ਾਸਤ੍ਰ ਲੈ ਹੋ ਜਾਣਗੇ. "ਖਟਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) ੨. ਕਈ ਆਪਣੀ ਕਲਪਨਾ ਅਨੁਸਾਰ ਖਟਦਰਸ਼ਨ ਇਹ ਆਖਦੇ ਹਨ- ਜੋਗੀ, ਜੰਗਮ, ਜੈਨੀ, ਸੰਨਯਾਸੀ, ਵੈਰਾਗੀ ਅਤੇ ਮਦਾਰੀ. ਪਰੰਤੂ ਇਹ ਪਰਮਾਣੀਕ (ਪ੍ਰਾਮਾਣਿਕ) ਬਾਤ ਨਹੀਂ ਹੈ. ਜੇ ਵਿਚਾਰਕੇ ਦੇਖੀਏ, ਤਦ ਕੋਈ ਭੀ ਛੀ ਸ਼ਾਸਤ੍ਰ ਅਥਵਾ ਉਨੀਾ ਦਾ ਮਤ ਧਾਰਣ ਵਾਲੇ ਖਟਦਰਸਨ ਕਹੇ ਜਾ ਸਕਦੇ ਹਨ.

ਮਹਾਨ ਕੋਸ਼ — ਭਾਗ ੨, ਪੰਨਾ ੩੦੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.