ਹਸ੍ਤੀ
ਵਿ- ਹਸਦੀ ਹੋਈ। ੨. ਸੰਗਯਾ- ਹਸਿਤਨ੍. ਹਾਥੀ. "ਹਸਤੀ ਘੋੜੇ ਪਾਖਰੇ." (ਸ੍ਰੀ ਅਃ ਮਃ ੧) ਦੇਖੋ, ਹਾਥੀ ਸ਼ਬਦ। ੩. ਵਿ- ਹਸਤ (ਸੁੰਡ) ਉਠਾਏ ਹੋਏ. ਜਿਸ ਨੇ ਆਪਣੀ ਸੁੰਡ ਉੱਚੀ ਕੀਤੀ ਹੈ. "ਗਜ ਹਸਤੀ ਕੇ ਪ੍ਰਾਨ ਉਧਾਰੀਅਲੇ." (ਮਾਲੀ ਨਾਮਦੇਵ) ਹੱਥ ਉਠਾਕੇ ਪੁਕਾਰ ਕਰਨ ਵਾਲੇ ਗਜ (ਹਾਥੀ) ਦੇ ਪ੍ਰਾਣ ਬਚਾ ਲਏ। ੪. ਦੇਖੋ, ਹਸਤੀ.
ਮਹਾਨ ਕੋਸ਼ — ਭਾਗ ੨, ਪੰਨਾ ੩੦