ਹਸਤਾਮਲ

ਹਸਤ- ਆਮਲਕ. ਹੱਥ ਉੱਤੇ ਆਉਲਾ. ਇਹ ਪਦ ਸੰਸੇ ਰਹਿਤ ਗਯਾਨ ਲਈ ਵਰਤੀਦਾ ਹੈ. ਜਿਵੇਂ ਹੱਥ ਉੱਤੇ ਰੱਖੇ ਆਉਲੇ ਦੇ ਗਯਾਨ ਵਿੱਚ ਕੋਈ ਸੰਸਾ ਨਹੀਂ ਰਹਿੰਦਾ, ਤਿਵੇਂ ਜਿਸ ਨੂੰ ਸਹੀ ਗਯਾਨ ਹੈ ਅਥਵਾ ਪਰਮਾਤਮਾ ਦਾ ਯਥਾਰਥ ਬੋਧ ਹੈ. "ਲਖਿ ਹਸਤਾਮਲ ਆਤਮਾ." (ਗੁਪ੍ਰਸੂ)

ਮਹਾਨ ਕੋਸ਼ — ਭਾਗ ੨, ਪੰਨਾ ੩੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.