ਖਟਕਰ
ਇੱਕ ਪਿੰਡ, ਜੋ ਜੀਂਦ ਅਤੇ ਧਮਧਾਨ ਦੇ ਮੱਧ ਹੈ. ਇਸ ਥਾ ਨੌਵੇਂ ਸਤਿਗੁਰੂ ਵਿਰਾਜੇ ਹਨ. ਚੋਰਾ ਨੇ ਇੱਥੇ ਗੁਰੂ ਸਾਹਿਬ ਦੇ ਘੋੜੇ ਚੁਰਾ ਲਏ, ਜਿਸ ਤੋਂ ਉਹ ਅੰਨੀੇ ਹੋ ਗਏ. ਚੋਰ ਪਛਤਾਕੇ ਗੁਰੂ ਜੀ ਦੀ ਸ਼ਰਣ ਆਏ ਅਤੇ ਗੁਰਸਿੱਖੀ ਧਾਰਣ ਕਰਕੇ ਉਨੀਾ ਨੇ ਸਦਾ ਲਈ ਕੁਕਰਮ ਦਾ ਤਯਾਗ ਕੀਤਾ. ਇਸ ਪਿੰਡ ਦਾ ਪਾਣੀ ਖਾਰਾ ਸੀ, ਗੁਰੂ ਸਾਹਿਬ ਨੇ ਨਵਾ ਖੂਹ ਲਾਉਣ ਦੀ ਆਗਯਾ ਕੀਤੀ ਅਤੇ ਚੰਗਾ ਥਾ ਦੱਸਿਆ. ਉਸ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ, ਜਿਸ ਤੋਂ ਸਭ ਨੂੰ ਪ੍ਰਸੰਨਤਾ ਹੋਈ. 418 ਦੇਖੋ, ਮਨੁ ਅਃ ੧੦, ਸ਼ਃ ੭੫. 419 ਦੇਖੋ, ਮਨੁ ਅਃ ੧੨, ਸ਼ਃ ੮੩.
ਮਹਾਨ ਕੋਸ਼ — ਭਾਗ ੨, ਪੰਨਾ ੨੯੯