ਕੀਰਾ
ਸੰਗ੍ਯਾ- ਕੀੜਾ. ਕੀਟ। ੨. ਭਾਵ- ਤੁੱਛ. ਨੀਚ. "ਜਨ ਨਾਨਕ ਕੀਰਾ." (ਗਉ ਮਃ ੩) "ਸੁਲਤਾਨ ਖਾਨ ਕਰੇ ਖਿਨਿ ਕੀਰੇ." (ਮਾਰੂ ਸੋਲਹੇ ਮਃ ੫) ੩. ਅ਼. [قیِران] ਕ਼ੀਰਾਨ. ਕਾਲਾ ਪੱਥਰ. ਦੇਖੋ, ਸਪੀਅਲ ਅਤੇ ਮਖਤੂਲ. "ਤੁਮ ਮਖਤੂਲ ਸਪੇਦ ਸਪੀਅਲ, ਹਮ ਬਪੁਰੇ ਜਸ ਕੀਰਾ." (ਆਸਾ ਰਵਿਦਾਸ)
ਮਹਾਨ ਕੋਸ਼ — ਭਾਗ ੨, ਪੰਨਾ ੨੨੨