ਕਿਆੜਾ
ਸੰ. ਹਿਕਾਟ (कृकाट ) ਅਤੇ ਹਿਕਾਟੀ. ਸੰਗਯਾ- ਗਿੱਚੀ (ਗਰਦਨ) ਦਾ ਜੋੜ. ਗ੍ਰੀਵਾ ਦੀ ਸੰਧਿ. ਸਿੰਧੀ. ਕਿਯਾੜੀ. ਗਿੱਚੀ. ਸਿਰ ਦਾ ਪਿਛਲਾ ਭਾਗ। ੨. ਸੰ. ਕੁਹੇੜੀਧਰ. ਨਮਗੀਰਾ. ਚੰਦੋਆ. "ਲਹਿਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ." (ਵਾਰ ਰਾਮ ੩) ਯਸ਼ ਦਾ ਚੰਦੋਆ ਤਾਣਿਆ ਗਿਆ। ੩. ਫਾ. کیارا ਕਯਾਰਾ. ਦੁੱਖ. ਤਕਲੀਫ। ੪. ਸ਼ੋਕ. ਰੰਜ.
ਮਹਾਨ ਕੋਸ਼ — ਭਾਗ ੨, ਪੰਨਾ ੨੦੭