ਕਲ੍ਯਾਣਾ
ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਆਤਮਗਯਾਨੀ ਅਤੇ ਅਨੰਨ ਸੇਵਕ ਸੀ. ਇਹ ਸ਼੍ਰੀ ਅਮਿ੍ਰਤਸਰ ਦੀ ਰਚਨਾ ਸਮੇਂ ਧਨ ਅਤੇ ਕਾਠ ਆਦਿਕ ਲੈਣ ਪਹਾੜੀ ਇਲਾਕੇ ਗਿਆ. ਮੰਡੀ ਦੇ ਮਕਾਮ ਤੇ ਇਸ ਪੁਰ ਭਾਰੀ ਵਿਪਦਾ ਆਈ. ਹਿਸਨਜਨਮਅਸਟਮੀ ਦਾ ਵ੍ਰਤ ਨਾ ਰੱਖਣ ਕਰਕੇ ਅਤੇ ਠਾਕੁਰਦ੍ਵਾਰੇ ਜਾਕੇ ਪੂਜਨ ਨਾ ਕਰਨ ਦੇ ਅਪਰਾਧ ਵਿੱਚ ਮੰਡੀਪਤਿ ਦੇ ਹੁਕਮ ਨਾਲ ਇਹ ਕੈਦ ਕੀਤਾ ਗਿਆ. ਰਾਜੇ ਨੇ ਇਸ ਨੂੰ ਨਾਸਿਤਕ ਜਾਣਕੇ ਭਾਰੀ ਸਜ਼ਾ ਦੇਣੀ ਚਾਹੀ, ਪਰੰਤੂ ਆਤਮਗਯਾਨੀ ਸਿੱਖ ਦੇ ਵਚਨ ਸੁਣਦੇ ਹੀ ਰਾਜੇ ਦਾ ਮਨ ਸ਼ੁੱਧ ਹੋ ਗਿਆ, ਅਤੇ ਭਾਈ ਕਲਯਾਨੇ ਦੇ ਪੈਰੀਂ ਪੈ ਕੇ ਅਪਰਾਧ ਬਖਸ਼ਵਾਇਆ. ਭਾਈ ਕਲਯਾਨੇ ਦੇ ਨਾਲ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਲਈ ਸ਼੍ਰੀ ਅਮਿ੍ਰਤਸਰ ਪਹੁੰਚਿਆ ਅਤੇ ਸਤਿਗੁਰੂ ਦਾ ਸਿੱਖ ਹੋਇਆ। ੩. ਬਿੰਦਰਾਉ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਭੀ ਹਾਜਿਰ ਰਿਹਾ ਅਤੇ ਧਰਮਜੰਗਾ ਵਿੱਚ ਹਿੱਸਾ ਲੈਂਦਾ ਰਿਹਾ. ਦੇਖੋ, ਬਲਵੰਤ ਖਾ.
ਮਹਾਨ ਕੋਸ਼ — ਭਾਗ ੨, ਪੰਨਾ ੧੭੦