ਕਲਾਣ
ਸੰ. ਕਲਯਾਣ. ਸੰਗਯਾ- ਕੁਸ਼ਲ. ਮੰਗਲ। ੨. ਆਸ਼ੀਰਵਾਦ. ਅਸੀਸ। ੩. ਬਿਰਦ, ਜੋ ਕਲਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾ ਦਾ ਕਹਿਆ ਹੋਇਆ ਸੁਯਸ਼. "ਤੁਧੁ ਸਚੇ ਸੁਬਹਾਨ ਸਦਾ ਕਲਾਣਿਆ." (ਵਾਰ ਮਾਝ ਮਃ ੧) "ਬਾਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ." (ਵਾਰ ਸੂਹੀ ਮਃ ੧) ਦੇਖੋ, ਬੁਰਗੂ। ੨. ਹਿ. ਵਿ- ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. "ਸਚਾ ਖਸਮੁ ਕਲਾਣਿ ਕਮਲੁ ਵਿਗਸਿਆ." (ਵਾਰ ਮਾਝ ਮਃ ੧)
ਮਹਾਨ ਕੋਸ਼ — ਭਾਗ ੨, ਪੰਨਾ ੧੬੫