ਅਸਟ ਸਿੱਧਿ
ਅੱਠ ਸ਼ਕਤੀਆਂ. ਯੋਗਾਦਿ ਸਾਧਨਾ ਦ੍ਵਾਰਾ ਪ੍ਰਾਪਤ ਹੋਈਆਂ ਅੱਠ ਕਰਾਮਾਤਾਂ. ੧. ਅਣਿਮਾ- ਬਹੁਤ ਛੋਟਾ ਹੋ ਜਾਣਾ। ੨. ਮਹਿਮਾ- ਵੱਡਾ ਹੋ ਜਾਣਾ। ੩. ਗਰਿਮਾ- ਭਾਰੀ ਹੋ ਜਾਣਾ। ੪. ਲਘਿਮਾ- ਹੌਲਾ ਹੋ ਜਾਣਾ। ੫. ਪ੍ਰਾਪਿਤ- ਮਨਵਾਂਛਿਤ ਵਸਤੁ ਹਾਸਿਲ ਕਰ ਲੈਣੀ। ੬. ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣੀ। ੭. ਈਸ਼ਿਤਾ- ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ। ੮. ਵਸ਼ਿਤਾ- ਸਭ ਨੂੰ ਕਾਬੂ ਕਰ ਲੈਣਾ. "ਅਸਟ ਸਿਧਿ ਨਵ ਨਿਧਿ ਏਹ। ਕਰਮਿ ਪਰਾਪਤਿ ਜਿਸ ਨਾਮ ਦੇਹ." (ਬਸੰ ਮਃ ੫)
ਮਹਾਨ ਕੋਸ਼ — ਭਾਗ ੧, ਪੰਨਾ ੯੩