ਸ੍ਵੇਤਕੁਸ਼ਟ

ਚਿੱਟਾ ਕੋੜੀ. ਚਿਤ੍ਰਕੁਸਤ ⁧برص⁩ ਬਰਸ. ਫੁਲ ਬਹਰੀ. Leucozerma. ਇਹ ਰੋਗ ਲਹੂ ਦੇ ਵਿਗਾੜ ਤੋਂ ਹੁੰਦਾ ਹੈ. ਕਦੇ ਕਦੇ ਇਹ ਬੀਮਾਰੀ ਮਾਤਾ- ਪਿਤਾ ਤੋਂ ਭੀ ਸੰਤਾਨ ਵਿੱਚ ਆ ਜਾਦੀ ਹੈ. ਵੈਦਕ ਵਿੱਚ ਇਸ ਦੇ ਦੋ ਭੇਦ ਹਨ ਸਿ੍ਵਤ੍ਰ ਅਤੇ ਕਿਲਾਸ. ਸਿ੍ਵਤ੍ਰ ਦੇ ਦਾਗ ਚਿੱਟੇ ਅਤੇ ਕਿਲਾਸ ਦੇ ਲਾਲੀ ਦੀ ਝਲਕ ਵਾਲੇ ਹੁੰਦੇ ਹਨ. ਜੇ ਫੁਲਬਹਰੀ ਦੇ ਦਾਗ ਉੱਪਰ ਸੂਈ ਮਾਰਨ ਤੋਂ ਲਹੂ ਨਿਕਲੇ ਤਾ ਉਹ ਛੇਤੀ ਰਾਜੀ ਹੋ ਜਾਦੀ ਹੈ. ਜੇ ਲਹੂ ਦੀ ਥਾ ਪੀਲਾ ਜਾ ਚਿੱਟਾ ਰਸ ਨਿਕਲੇ ਤਾ ਅੌਖੀ ਦੂਰ ਹੁੰਦੀ ਹੈ. ਸ੍ਵੇਤ ਕੁਸਤ ਦੇ ਹੇਠ ਲਿਖੇ ਉੱਤਮ ਇਲਾਜ ਹਨ- ਸਭ ਤੋਂ ਪਹਿਲਾ ਦ੍ਰਾਵਕ ਦਵਾਈਆ ਵਰਤੋ ਅਤੇ ਅੰਤੜੀ ਵਿੱਚ ਮੈਲ ਨਾ ਜਮਾ ਹੋਣ ਦੇਓ. ਬਾਬਚੀ ਦੇ ਬੀਜ ਗਊਮੂਤ੍ਰ ਵਿੱਚ ਭਿਉਂ ਰੱਖੋ, ਫੇਰ ਛਿਲਕਾ ਉਤਾਰਕੇ ਛਾਵੇਂ ਸੁਕਾ ਲਓ. ਇਨੀਾ ਨੂੰ ਪੀਸਕੇ ਸ਼ੀਸ਼ੀ ਵਿੱਚ ਪਾ ਰੱਖੋ, ਮੁੰਡੀ ਬੂਟੀ (ਗੋਰਖ ਮੁੰਡੀ) ਦੇ ਕਾੜੀੇ ਨਾਲ ਇੱਕ ਮਾਸ਼ਾ ਰੋਜ ਛਕਾਓ. ਇਹੀ ਚੂਰਨ ਦਹੀਂ ਵਿੱਚ ਮਿਲਾਕੇ ਚਿੱਟੇ ਦਾਗਾ ਉੱਪਰ ਮਲੋ. ਖੁਰਾਕ ਬੇਸਨੀ ਰੋਟੀ ਦਾਲ ਆਦਿਕ ਦੇਉ. ਬੀਜ ਪਵਾੜ, ਬਾਬਚੀ, ਅਜਮੋਦ, ਮਜੀਠ, ਮੂਲੀ ਦੇ ਬੀਜ, ਆਉਲੇਸਾਰ ਗੰਧਕ, ਵਰਕੀ ਹੜਤਾਲ, ਜਮਾਲਗੋਟੇ ਦੀ ਗਿਰੂ, ਤੂਤੀਆ, ਪਲਾਸ ਦੇ ਬੀਜ, ਹੀਰਾ ਕਸੀਸ, ਸਭ ਛੀ ਛੀ ਮਾਸ਼ੇ ਲੈ ਕੇ ਬਰੀਕ ਪੀਸਕੇ ਸਿਰਕੇ ਵਿੱਚ ਗੁੰਨੀਕੇ ਗੋਲੀਆ ਬਣਾਓ ਸਿਰਕੇ ਵਿੱਚ ਇਹ ਗੋਲੀ ਘਸਾਕੇ ਦਾਗਾ ਉੱਪਰ ਲੇਪ ਕਰੋ. ਜੇ ਇਸ ਲੇਪ ਨਾਲ ਛਾਲੇ ਹੋ ਜਾਣ ਤਦ ਮੱਖਣ ਲਗਾ ਦਿਓ ਅਰ ਛਾਲੇ ਹਟਣ ਤੀਕ ਫੇਰ ਲੇਪ ਨਾ ਕਰੋ. ਕਾਲੇ ਸੱਪ ਦੀ ਕੁੰਜ ਥੋਹਰ ਦੇ ਦੁੱਧ ਵਿੱਚ ਪੀਸਕੇ ਦਾਗਾ ਤੇ ਲਾਓ. ਕੱਥ, ਬਹੇੜੇ ਦੀ ਛਿੱਲ, ਅੰਜੀਰ ਦੀ ਜੜੀ, ਇਨੀਾ ਦਾ ਕਾੜੀਾ ਬਣਾਕੇ ਇੱਕ ਮਾਸਾ ਬਾਬਚੀ ਦੇ ਚੂਰਨ ਨਾਲ ਪਿਆਓ. ਬਾਬਚੀ ਦੇ ਬੀਜ ਸੋਲਾ ਤੋਲੇ, ਵਰਕੀ ਹੜਤਾਲ ਚਾਰ ਤੋਲੇ, ਮੈਨਸਿਲ, ਚਿੱਟੀ ਰੱਤਕਾ, ਚਿਤ੍ਰੇ ਦੀ ਜੜ, ਤਿੰਨੇ ਇੱਕ ਇੱਕ ਤੋਲਾ ਲੈ ਕੇ ਗਊਮੂਤ੍ਰ ਵਿੱਚ ਘਸਾਕੇ ਲੇਪ ਕਰਨ ਤੋਂ ਸ੍ਵੇਤਕੁਸਟ ਮਿਟ ਜਾਦਾ ਹੈ. "ਸ੍ਵੇਤਕੁਸਟ ਕੇਤਿਨ ਕੇ ਭਯੋ." (ਚਰਿਤ ੪੦੫)

ਮਹਾਨ ਕੋਸ਼ — ਭਾਗ ੧, ਪੰਨਾ ੬੭੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.