ਸ੍ਰੋਣਤਬਿੰਦੁ
ਸੰ. ਸ਼ੋਣਿਤਬਿੰਦੁ ਅਤੇ ਸ਼ੋਣਿਤਬੀਜ, ਰਕ੍ਰਬੀਜ ਨਾਉਂ ਦਾ ਇੱਕ ਦੈਤ, ਜੋ ਸ਼ੁੰਭ ਦਾ ਮੰਤ੍ਰੀ
ਅਤੇ ਫੌਜੀ ਸਰਦਾਰ ਸੀ, ਜਿਸ ਦੀ ਕਥਾ ਮਾਰਕੰਡੇਯ ਪੁਰਾਣ ਵਿੱਚ ਹੈ. ਇਸ ਨੇ ਦੁਰਗਾ ਨਾਲ ਜੰਗ ਕੀਤਾ. ਜਿੱਥੇ ਇਸ ਦੇ ਲਹੂ ਦੀ
ਛਿੱਟ ਡਿਗਦੀ ਸੀ ਉੱਥੇ ਹੀ ਨਵਾਂ ਰਕਬੀਜ ਪੈਦਾ ਹੋ ਜਾਂਦਾ ਸੀ. ਜਿਉਂ ਜਿਉਂ ਦੁਰਗਾ ਉਨ੍ਹਾਂ ਦੈਤਾਂ ਨੂੰ ਮਾਰਦੀ ਤਿਉਂ ਤਿਉਂ ਵਧੇਰੇ
ਪੈਦਾ ਹੋ ਜਾਂਦੇ. ਅੰਤ ਨੂੰ ਕਾਲੀ ਨੇ ਲਹੂ ਪੀਤਾ ਅਤੇ ਦੁਰਗਾ ਨੇ ਦੈਤ ਮਾਰੇ. “ਚੰਡੀ ਕਾਲੀ ਦੁਹੂੰ ਮਿਲ ਕੀਨੋ ਇਹੈ ਵਿਚਾਰ। ਹੌਂ ਹਨ
ਹੌਂ ਤੂੰ ਸੋਨ ਪੀ, ਅਰਿਦਲ ਡਾਰਹਿਂ ਮਾਰ॥” (ਚੰਡੀ ੧) “ਸ੍ਰੋਣਤਬਿੰਦੁ ਕੋ ਸੁੰਭ ਨਿਸੁੰਭ ਕਯੋ ਤੁਮ ਜਾਹੁ ਮਹਾਂ ਦਲ ਲੈ ਕੈ.” (ਚੰਡੀ
१)
ਮਹਾਨ ਕੋਸ਼ — ਭਾਗ ੧, ਪੰਨਾ ੬੬੬