ਸ਼ੇਰਗੜ੍ਹ
ਦੇਖੋ, ਗੜੀ ਸ਼ੇਰ। ੨. ਇੱਕ ਪਿੰਡ, ਜੋ ਜ਼ਿਲਾ ਫਿਰੋਜ਼ਪੁਰ, ਤਸੀਲ ਥਾਣਾ ਜਲਾਲਾਬਾਦ ਵਿੱਚ ਹੈ. ਰੇਲਵੇ ਸਟੇਸ਼ਨ ਜਲਾਲਾਬਾਦ ਤੋਂ ਉੱਤਰ ਵੱਲ ਪੰਜ ਛੀ ਮੀਲ ਹੈ. ਇਸ ਪਿੰਡ ਤੋਂ ਪੂਰਵ ਵੱਲ ਸਮੀਪ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਟਾਲੀੀਆ ਫੱਤੂ ਸੰਮੂ ਕੀਆ ਪਾਸ ਗੁਰੁਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਏ ਤਾ ਇੱਥੋਂ ਦੇ ਫੱਤੂ ਅਰ ਸੰਮੂ ਡੋਗਰਾ ਨੇ ਗੁਰੂ ਜੀ ਦੀ ਭੇਟਾ ਲੁੰਗੀ ਅਤੇ ਖੇਸ ਕੀਤਾ, ਜੋ ਇਸ ਇਲਾਕੇ ਦੀ ਸੁਗਾਤ ਮੰਨੇ ਜਾਦੇ ਸਨ. ਮੰਜੀ ਸਾਹਿਬ ਬਣਿਆ ਹੋਇਆ ਹੈ ਨਾਲ ੮੫ ਘੁਮਾਉਂ ਜ਼ਮੀਨ ਸੀ, ਜਿਸ ਵਿੱਚੋਂ ਹੁਣ ੩੦ ਘੁਮਾਉਂ ਬਾਕੀ ਹੈ. ਅਕਾਲੀ ਸਿੰਘ ਸੇਵਾਦਾਰ ਹਨ.
ਮਹਾਨ ਕੋਸ਼ — ਭਾਗ ੧, ਪੰਨਾ ੬੦੮