ਸੁਲਫਾ
ਅ਼. [سُلفہ] ਉਹ ਵਸਤੂ ਜੋ ਨਿਰਣੇ ਕਾਲਜੇ ਖਾਧੀ ਜਾਵੇ। ੨. ਇੱਕ ਨਸ਼ੇਦਾਰ ਪਦਾਰਥ, ਜੋ ਤੰਬਾਕੂ ਅਤੇ ਭੰਗ ਦੇ ਮੇਲ ਤੋਂ ਬਣਦਾ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ ਜਾਂਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਦਿਲ ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੫੯੧