ਸੁਰੋਦਯ
ਸੰ. ਸ੍ਵਰੋਦਯ. ਸੰਗਯਾ- ਇੱਕ ਤੰਤ੍ਰ ਸ਼ਾਸਤ੍ਰ, ਜਿਸ ਵਿੱਚ ਸ੍ਵਰ (ਸ੍ਵਾਸਾ) ਦਾ ਵਿਚਾਰ ਲਿਖਿਆ ਹੈ. ਸੱਜੇ ਖੱਬੇ ਸੁਰਾ ਤੋਂ ਸ਼ੁਭ ਅਸ਼ੁਭ ਫਲ ਅਨੇਕ ਰੀਤਿ ਨਾਲ ਮੰਨੇ ਹਨ. ਕਿਸੇ ਵਹਿਮੀ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਨਾਉਂ ਲੈ ਕੇ ਭੀ ਸੁਰੋਦਾ ਗ੍ਰੰਥ ਲਿਖਿਆ ਹੈ, ਜੋ ਅਸਲ ਵਿੱਚ ਚਰਣਦਾਸ ਦੇ ਸ੍ਵਰੋਦਯ ਦੀ ਹੀ ਗੁਰਮੁਖੀ ਅੱਖਰਾ ਵਿੱਚ ਜਯੋਂ ਕੀ ਤਯੋਂ ਨਕਲ ਹੈ। ੨. ਵੈਸਨਵ ਸਾਧੂ ਚਰਣਦਾਸ ਦਾ ਰਚਿਆ ਸ੍ਵਰੋਦਯ ਗ੍ਰੰਥ ਸਾਧੂਆ ਵਿੱਚ ਪ੍ਰੇਮ ਨਾਲ ਪੜਿੀਆ ਜਾਦਾ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੫੮੭