ਸੁਰਤਰੁ

ਸੰਗ੍ਯਾ- ਦੇਵਤਿਆਂ ਦਾ ਬਿਰਛ. ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਸੁਰਤਰੁ ਲਿਖੇ ਹਨ- ਮੰਦਾਰ, ਪਾਰਿਜਾਤ, ਸੰਤਾਨ, ਕਲਪਵ੍ਰਿਕ੍ਸ਼੍‍, ਹਰਿਚੰਦਨ. ਮੁਸਲਮਾਨਾਂ ਦੇ ਮਤ ਵਿੱਚ ਭੀ ਇਨ੍ਹਾਂ ਬਿਰਛਾਂ ਦੇ ਨਾਲ ਦਾ ਇੱਕ "ਸਿਦਰਤੁਲ ਮੁੰਤਹਾ" صدرةالمنتہیٰ ਬਿਰਛ ਹੈ, ਜੋ ਸੱਤਵੇਂ ਆਸਮਾਨ ਖੁਦਾ ਦੇ ਬਾਗ ਵਿੱਚ ਹੈ. ਹਜਰਤ ਮੁਹ਼ੰਮਦ ਜਦ ਬੁੱਰਾਕ ਤੇ ਚੜ੍ਹਕੇ ਉਸ ਥਾਂ ਪੁਜੇ, ਤਦ ਉਨ੍ਹਾਂ ਨੇ ਦੇਖਿਆ ਕਿ ਉਸ ਬਿਰਛ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਅਤੇ ਫਲ ਘੜੇ ਦੇ ਆਕਾਰ ਦੇ ਸਨ. ਦੇਖੋ, ਮਿਸ਼ਕਾਤੁਲ ਮਸਾਬਿਹ.

ਮਹਾਨ ਕੋਸ਼ — ਭਾਗ ੧, ਪੰਨਾ ੫੮੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.