ਸੁ

ਸੰ. ਵ੍ਯ- ਅਤਿ. ਬਹੁਤ ਜਾਦਾ. "ਮਮਤਾ ਮੋਹ ਸੁ ਬੰਧਨਾ, ਪੁਤ੍ਰ ਕਲਤ੍ਰ ਸੁ ਧੰਧ." (ਵਾਰ ਬਿਹਾ ਮਃ ੩) ੨. ਉਪ- ਉੱਤਮ. ਸ੍ਰੇਸ੍ਠ. "ਸੁ ਕਰਣੀ ਕਾਮਣਿ ਗੁਰ ਮਿਲਿ ਹਮ ਪਾਈ." (ਆਸਾ ਮਃ ੫) ੩. ਸੰਗ੍ਯਾ- ਸੰਮਤਿ. ਰਾਯ। ੪. ਕ੍ਰਿ. ਵਿ- ਨਿਰਯਤਨ. ਸੁਗਮ. ੫. ਵਿ- ਸੁੰਦਰ। ੬. ਸ੍ਵ ਵਾਸਤੇ ਭੀ ਸੁ ਆਇਆ ਹੈ. "ਜਿਸ ਨੋ ਹਰਿ ਸੁ ਪ੍ਰਸੰਨ ਹੋਇ." (ਸੂਹੀ ਮਃ ੪) ਆਪ ਪ੍ਰਸੰਨ ਹੋਵੇ. "ਸੁਰੂਪ ਮੇ ਬ੍ਰਿੱਤਿ ਟਿਕਾਈ." (ਗੁਪ੍ਰਸੂ) ਸ੍ਵਰੂਪ ਵਿੱਚ ਵ੍ਰਿੱਤੀ ਟਿਕਾਈ। ੭. ਸਰਵ- ਉਹ. ਵਹ. ਸੋ. "ਸੁ ਐਸਾ ਰਾਜਾ ਸ੍ਰੀ ਨਰਹਰੀ." (ਮਲਾ ਨਾਮਦੇਵ) ੮. ਕ੍ਰਿਯਾ ਸ਼ਬਦ ਦੇ ਅੰਤ ਇਹ 'ਉਸ ਨੇ' ਅਰਥ ਵਿੱਚ ਆਉਂਦਾ ਹੈ. ਇਹ ਇੱਕ ਵਚਨ ਅਨ੍ਯ ਪੁਰਖ ਦੇ ਪੜਨਾਉਂ ਦਾ ਚਿੰਨ੍ਹ ਹੈ. ਜਿਵੇਂ- ਦਿੱਤੋਸੁ ਲੱਧੋਸੁ ਆਦਿ. ਉਸਨੇ ਦਿੱਤਾ ਉਸ ਨੇ ਲੱਭਿਆ.

ਮਹਾਨ ਕੋਸ਼ — ਭਾਗ ੧, ਪੰਨਾ ੫੫੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.