ਉਦਮਾਤ
ਸੰ. उन्माद- ਉਨਮਾਦ. ਸੰਗਯਾ- ਮਸਤੀ. ਖੁਮਾਰੀ. "ਮਾਇਆ ਮਦ ਚਾਖਿ ਭਏ ਉਦਮਾਤੇ." (ਮਾਰੂ ਮਃ ੫) ਮਾਇਆ ਦੇ ਨਸ਼ੇ ਵਿੱਚ ਉਨਮੱਤ (ਗਲਤਾਨ) ਹੋ ਗਏ। ੨. ਦਿਮਾਗ ਦਾ ਇੱਕ ਰੋਗ مالیخولا ਮਾਲੀਖੌਲੀਆ. Melancholia ਪਾਗਲਪਣਾ. ਸੁਦਾ. ਇਹ ਰੋਗ ਗਰਮ ਖੁਸ਼ਕ ਚੀਜ਼ਾ ਖਾਣ, ਬਹੁਤ ਸ਼ਰਾਬ ਪੀਣ ਅਤੇ ਹੋਰ ਨਸ਼ੇ ਵਾਲੀਆ ਚੀਜ਼ਾ ਦੇ ਵਰਤਣ, ਬਹੁਤ ਮੈਥੁਨ, ਬਹੁਤ ਜਾਗਣ, ਚਿੰਤਾ, ਹੋਧ, ਸ਼ੋਕਾਦਿ ਦੇ ਕਰਨ, ਤੋਂ ਹੁੰਦਾ ਹੈ. ਪਰ ਕਦੇ ਕਦੇ ਬਵਾਸੀਰ ਦਾ ਲਹੂ ਬੰਦ ਹੋਣ ਤੋਂ, ਕੱਚਾ ਪਾਰਾ ਖਾਣ ਤੋਂ, ਸਿਰ ਤੇ ਸੱਟ ਲੱਗਣ ਤੋਂ, ਮਾਲੀ ਨੁਕਸਾਨ ਤੋਂ, ਸਭਾ ਵਿੱਚ ਅਪਮਾਨ ਹੋਣ ਤੋਂ, ਗਰਮੀ ਖੁਸ਼ਕੀ ਦੀ ਅਧਿਕਤਾ ਤੋਂ ਭੀ ਹੋ ਜਾਦਾ ਹੈ. ਉਨਮਾਦ ਦਾ ਰੋਗੀ ਬਕਵਾਦ ਕਰਦਾ ਹੈ, ਸ਼ਰਮ ਤਿਆਗ ਦਿੰਦਾ ਹੈ, ਕਦੇ ਹੱਸਦਾ ਤੇ ਕਦੇ ਰੋਂਦਾ ਹੈ, ਕਿਸੇ ਦਾ ਅਦਬ ਨਹੀਂ ਕਰਦਾ, ਲੋਕਾ ਤੋਂ ਡਰਦਾ ਅਤੇ ਸੰਕੋਚ ਕਰਦਾ ਹੈ. ਇਹ ਰੋਗ ਬਾਲਕਾ ਨੂੰ ਨਹੀਂ ਹੁੰਦਾ. ਇਸਤ੍ਰੀਆ ਨੂੰ ਘੱਟ ਹੁੰਦਾ ਹੈ. ਜੇ ਇਸ ਰੋਗ ਦੀ ਤੁਰੰਤ ਖਬਰ ਲਈ ਜਾਵੇ ਅਤੇ ਸਿਆਣੇ ਵੈਦ ਦਾ ਇਲਾਜ ਹੋਵੇ ਤਾ ਆਰਾਮ ਛੇਤੀ ਹੁੰਦਾ ਹੈ. ਜੇ ਰੋਗ ਪੁਰਾਣਾ ਹੋ ਜਾਵੇ ਤਾ ਅੌਖਾ ਹਟਦਾ ਹੈ. ਉਨਮਾਦੀ ਨੂੰ ਬਹੁਤ ਚਿੜਾਉਣਾ ਅਤੇ ਛੇੜਨਾ ਹੱਛਾ ਨਹੀਂ, ਸਗੋਂ ਉਸ ਪਾਸ ਪ੍ਰੇਮ ਦੀਆ ਬਾਤਾ, ਰਾਗ ਰੰਗ ਅਤੇ ਆਨੰਦ ਕਰਨ ਵਾਲੇ ਖੇਲ ਹੋਣੇ ਉੱਤਮ ਹਨ. ਰੋਗੀ ਨੂੰ ਦੁੱਧ, ਮੱਖਣ, ਮਲਾਈ, ਬਦਾਮਰੌਗਨ, ਹਲਕੇ ਫਲ ਅਤੇ ਹਲਕੀ ਗਿਜਾ ਦੇਣੀ ਚਾਹੀਏ. ਬਦਾਮ, ਇਲਾਇਚੀ, ਮਗਜ ਕੱਦੂ ਅਤੇ ਖੀਰੇ ਦੇ ਘੋਟਕੇ ਮਿਸ਼ਰੀ ਨਾਲ ਮਿਲਾਕੇ ਸਰਦਾਈ ਦੇਣੀ ਹੱਛੀ ਹੈ. ਮੱਥੇ ਤੇ ਚੰਦਨ ਦਾ ਲੇਪ, ਬਦਾਮਰੌਗਨ ਦੀ ਸਿਰ ਤੇ ਮਾਲਿਸ਼ ਕਰਨੀ ਗੁਣਕਾਰੀ ਹੈ. ਸੰਦਲ ਅਨਾਰ ਅਤੇ ਨਿੰਬੂ ਦਾ ਸ਼ਰਬਤ ਸੇਵਨ ਕਰਨਾ ਚੰਗਾ ਹੈ. ਬਚ ਦਾ ਚੂਰਨ ਇੱਕ ਮਾਸ਼ੇ ਤੋਂ ਤਿੰਨ ਮਾਸ਼ੇ ਤੀਕ ਸ਼ਹਿਦ ਵਿੱਚ ਮਿਲਾਕੇ ਰੋਜ ਚਟਾਉਣਾ ਬਹੁਤ ਹੱਛਾ ਹੈ. ਇਸ ਰੋਗ ਵਾਲੇ ਨੂੰ ਕਦੇ ਕਬਜੀ ਨਹੀਂ ਹੋਣ ਦੇਣੀ ਚਾਹੀਏ ਅਤੇ ਜਿਨੀਾ ਕਾਰਣਾ ਤੋਂ ਇਹ ਰੋਗ ਪੈਦਾ ਹੁੰਦਾ ਹੈ ਉਨੀਾ ਤੋਂ ਬਹੁਤ ਪਰਹੇਜ ਕਰਨਾ ਚਾਹੀਦਾ ਹੈ। ੩. ਸਿੰਧੀ ਵਿੱਚ ਉਦਮਾਦ ਦਾ ਅਰਥ ਚਿੰਤਾ ਅਤੇ ਫਿਕਰ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੫੫